ਐਨ.ਐਚ.ਐਮ. ਯੂਨੀਅਨ, ਹੁਸ਼ਿਆਰਪੁਰ ਨੇ ਮੁੱਖ ਮੰਤਰੀ ਪੰਜਾਬ ਜੀ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਐਨ.ਐਚ.ਐਮ. ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਹਨ। ਇਸ ਸਬੰਧੀ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ ਮਾਨਯੋਗ ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਚੰਨੀ ਨੂੰ ਐਨ.ਐਚ.ਐਮ. ਯੂਨੀਅਨ, ਹੁਸ਼ਿਆਰਪੁਰ ਨੇ ਆਪਣਾ ਮੰਗ ਪੱਤਰ ਦਿੱਤਾ । ਇਸ ਮੌਕੇ ਜਿਲ੍ਹਾ ਪ੍ਰਧਾਨ ਤਲਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਸਮੂਹ ਐਨ.ਐਚ.ਐਮ ਕਰਮਚਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਕੰਮਲ ਭਰਤੀ ਪ੍ਰਕਿਰਿਆਂ ਰਾਂਹੀ ਨੋਕਰੀ ਵਿੱਚ ਆਏ ਹਨ। ਇਸ ਲਈ ਅਸੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਐਨ.ਐਚ.ਐਮ. ਕਰਮਚਾਰੀਆਂ ਨੂੰ ਪੱਕੇ ਕਰਨ ਲਈ ਦ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੁਲਰਾਈਜੇਸ਼ਨ ਆਫ ਕਾਂਟ੍ਰੇਕਚੁਅਲ ਇੰਪਲਾਈਜ ਬਿਲ 2021 ਵਿੱਚ ਸ਼ਾਮਿਲ ਕਰਕੇ ਜਲਦ ਤੋਂ ਜਲਦ ਸੇਵਾਵਾਂ ਰੈਗੁਲਰ ਕੀਤੀਆਂ ਜਾਣ 

Advertisements

 ਉਨ੍ਹਾਂ ਨੇ ਦੱਸਿਆ ਕਿ ਐਨ.ਐਚ.ਐਮ. ਕਰਮਚਾਰੀ ਪਿਛਲੇ 15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਆਪਣੀ ਵਧੀਆਂ ਸੇਵਾਂਵਾਂ ਦੇ ਰਹੇ ਹਨ, ਫਿਰ ਵੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਪਾਸੋਂ ਪਾਸਾ ਵਟੀ ਬੈਠੀ ਹੈ। ਕੋਵਿਡ ਮਹਾਂਮਾਰੀ ਵਿਚ ਇਨ੍ਹਾਂ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰ ਕੇ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਹੈ। ਕਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਮੂਹ ਐਨ.ਐਚ.ਐਮ. ਕਰਮਚਾਰੀਆਂ ਨੇ ਆਪਣੀ ਜਾਨ ਜੋਖਿਮ ਵਿੱਚ ਪਾਕੇ ਵੱਢ ਮੁੱਲੀਆਂ ਸੇਵਾਂਵਾਂ ਦਿੱਤੀਆਂ ਹਨ। ਪਰ ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਇਨ੍ਹਾਂ ਕਰੋਨਾ ਯੋਧਿਆਂ ਨੂੰ ਅੱਜ ਸੜਕਾਂ ਤੇ ਰੂਲਣਾ ਪੈ ਰਿਹਾ ਹੈ। ਇਸ ਮੋਕੇ ਸੁਮੀਤ ਸ਼ਰਮਾ ਉਪ-ਪ੍ਰਧਾਨ, ਤਰੁਣਜੀਤ ਸਿੰਘ (ਮੈਂਬਰ), ਡਾਕਟਰ ਵਰਣ ਕੁਮਾਰ, ਡਾਕਟਰ ਹਰਮੀਰ ਸਿੰਘ, ਅਜੇ ਕੁਮਰਾ ਹਾਜ਼ਰ ਸਨ।

LEAVE A REPLY

Please enter your comment!
Please enter your name here