ਜਲੰਧਰ ਕਮਿਸ਼ਨਰੇਟ ਪੁਲਿਸ ਲਈ ਚੁਣੌਤੀਆਂ ਭਰਿਆ ਰਿਹਾ ਸਾਲ 2021

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਸਾਲ 2021 ਜਲੰਧਰ ਕਮਿਸ਼ਨਰੇਟ ਪੁਲਿਸ ਲਈ ਚੁਣੌਤੀਆਂ ਭਰਿਆ ਰਿਹਾ, ਜਿੱਥੇ ਪੂਰੇ ਸਾਲ ਦੌਰਾਨ ਸ਼ਹਿਰ ਵਿੱਚ 18 ਕਤਲਾਂ ਦੀਆਂ ਵਾਰਦਾਤਾਂ ਹੋਈਆਂ।  ਇਸ ਦੇ ਨਾਲ ਹੀ ਲੁਟੇਰਿਆਂ ਨੇ ਤਿੰਨ ਵੱਡੀਆਂ ਡਕੈਤੀਆਂ ਨੂੰ ਅੰਜਾਮ ਦਿੱਤਾ। ਸਾਰੀਆਂ ਵਾਰਦਾਤਾਂ ਵਿੱਚ ਬਦਮਾਸ਼ਾਂ ਨੇ ਨਜਾਇਜ ਹਥਿਆਰਾਂ ਦੀ ਵਰਤੋਂ ਕੀਤੀ।  ਇਨ੍ਹਾਂ ‘ਚ ਪੁਲਸ ਨੇ ਕਤਲ ਦੇ 80 ਫੀਸਦੀ ਤੋਂ ਵੱਧ ਮਾਮਲਿਆਂ ਨੂੰ ਸੁਲਝਾਉਂਦੇ ਹੋਏ ਦੋਸੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

Advertisements

ਪੁਲਿਸ ਨੇ ਕਤਲ ਦੇ 15 ਮਾਮਲਿਆਂ ਨੂੰ ਸੁਲਝਾਉਂਦੇ ਹੋਏ ਇਸ ਘਟਨਾ ਵਿੱਚ ਸ਼ਾਮਿਲ ਜ਼ਿਆਦਾਤਰ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ।  ਹਾਲਾਂਕਿ ਤਿੰਨ ਮਾਮਲੇ ਅਜੇ ਵੀ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ।  ਇਨ੍ਹਾਂ ਵਿੱਚ ਬਰਟਨ ਪਾਰਕ ਵਿੱਚੋਂ ਮਿਲੀ ਨੌਜਵਾਨ ਮੁਨੀਸ਼ ਭਗਤ ਦੀ ਲਾਸ਼ ਦਾ ਮਾਮਲਾ, 14 ਅਗਸਤ ਨੂੰ ਦੁਪਹਿਰ 1 ਵਜੇ ਕੈਂਟ ਸਟੇਸ਼ਨ ਦੇ ਬਾਹਰ ਏਐਸਆਈ ਦੇ ਪੁੱਤਰ ਸਰਬਜੀਤ ਸਿੰਘ ਦਾ ਕਤਲ ਅਤੇ 27 ਸਤੰਬਰ ਨੂੰ ਸੰਤ ਵਿਹਾਰ ਵਿੱਚ ਇੱਕ ਬਜੁਰਗ ਔਰਤ ਦੀ ਹੱਤਿਆ ਦਾ ਮਾਮਲਾ ਸ਼ਾਮਿਲ ਹੈ।  ਇਸ ਦੇ ਨਾਲ ਹੀ ਲੁਟੇਰੇ ਪੁਲਿਸ ਨੂੰ ਵੀ ਲਲਕਾਰਦੇ ਰਹੇ।  24 ਜੁਲਾਈ ਨੂੰ ਗੜ੍ਹਾ ਰੋਡ ‘ਤੇ ਮਨਪੁਰਮ ਗੋਲਡ ਲੋਨ ਦਫਤਰ ਤੋਂ 2.5 ਕਰੋੜ ਦੀ ਲੁੱਟ, 30 ਜੁਲਾਈ ਨੂੰ ਪਠਾਨਕੋਟ ਚੌਕ ਨੇੜੇ ਏ.ਟੀ.ਐੱਮ ਹੈਕਿੰਗ ਅਤੇ 22 ਦਸੰਬਰ ਨੂੰ ਗ੍ਰੀਨ ਮਾਡਲ ਟਾਊਨ ‘ਚ ਪੀਐੱਨਬੀ ‘ਚੋਂ ਕਰੀਬ 17 ਲੱਖ ਦੀ ਲੁੱਟ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।  ਇਨ੍ਹਾਂ ਮਾਮਲਿਆਂ ‘ਚ ਪੁਲਸ ਨੇ ਮਣਪੁਰਮ ਅਤੇ ਪਠਾਨਕੋਟ ਦੇ ਏ.ਟੀ.ਐੱਮ ਮਾਮਲੇ ਨੂੰ ਸੁਲਝਾ ਲਿਆ ਹੈ।  ਪੀਐਨਬੀ ਡਕੈਤੀ ਮਾਮਲੇ ਦੇ ਮੁਲਜਮਾਂ ਦੀ ਭਾਲ ਵਿੱਚ ਪੁਲੀਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।  ਹਥਿਆਰਾਂ ਦੇ 20 ਤਸਕਰ ਗਿ੍ਰਫਤਾਰ, 31 ਹਥਿਆਰ ਬਰਾਮਦ ਕੀਤੇ ਗਏ।

ਇਸ ਸਾਲ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਨੇ ਅਸਲਾ ਐਕਟ ਦੇ ਕੇਸ ਵਿੱਚ ਸਾਮਲ ਮੁਲਜਮਾਂ ‘ਤੇ ਸਕਿੰਜਾ ਕੱਸਦਿਆਂ 20 ਮੁਲਜਮਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜਮਾਂ ਖਲਿਾਫ 15 ਕੇਸ ਦਰਜ ਕਰਕੇ ਇਨ੍ਹਾਂ ਵਿੱਚੋਂ 13 ਨੂੰ ਹੱਲ ਕਰ ਲਿਆ ਹੈ।  ਪੁਲਿਸ ਨੇ ਫੜੇ ਗਏ ਮੁਲਜਮਾਂ ਦੇ ਕਬਜੇ ‘ਚੋਂ 31 ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।

LEAVE A REPLY

Please enter your comment!
Please enter your name here