ਮਜੀਠੀਆ ’ਤੇ ਹੋਏ ਪਰਚੇ ਖਿਲਾਫ ਯੂਥ ਅਕਾਲੀ ਦਲ ਨੇ ਕੱਢਿਆ ਪੁਤਲਾ ਫੂਕ ਮਾਰਚ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਹੋਏ ਪਰਚੇ ਖਿਲਾਫ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਡੀਸੀ ਦਫਤਰ ਅੱਗੇ ਪੁਤਲਾ ਫੂਕ ਮਾਰਚ ਕੱਢਿਆ ਗਿਆ। ਇਸ ਦੌਰਾਨ ਸਮੂਹ ਵਰਕਰਾਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਉਹ ਮਜੀਠੀਆ ਨਾਲ ਚਟਾਨ ਵਾਂਗ ਖੜੇ ਹਨ ਅਤੇ ਹਮੇਸਾ ਖੜੇ ਰਹਿਣਗੇ।

Advertisements

ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਅਕਾਲੀ ਦਲ ਦੀ ਲੋਕਪਿ੍ਰਅਤਾ ਤੋਂ ਡਰਨਾ ਸੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਪਾਰਟੀ ਦਾ ਮਨੋਬਲ ਤੋੜਨ ਲਈ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਜਾਣਦੀ ਹੈ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਉਹ ਜਨਤਾ ਨੂੰ ਗੁੰਮਰਾਹ ਕਰਨ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਸਸਤੀ ਰਾਜਨੀਤੀ ਕਰ ਰਹੀ ਹੈ। ਲਾਡੋਵਾਲੀ ਰੋਡ ਤੋਂ ਹੁੰਦੇ ਹੋਏ ਅਰਥੀ ਫੂਕ ਮਾਰਚ ਡੀਸੀ ਦਫਤਰ ਅੱਗੇ ਪਹੁੰਚਿਆ ਅਤੇ ਡੀਸੀ ’ਤੇ ਦਰਜ ਕੀਤਾ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਨਿਰਵੈਰ ਸਿੰਘ ਸਾਜਨ, ਹਰਮਨ ਅਸੀਜਾ, ਕਰਮਵੀਰ ਸਿੰਘ ਕੁੱਕੜ ਪਿੰਡ, ਸੁਖਜਿੰਦਰ ਸਿੰਘ ਅਲਗ, ਇੰਦਰਜੀਤ ਸਿੰਘ ਬੱਬਰ, ਅਕਾਸ਼ ਸਰੋਜ, ਗੁਰਪ੍ਰੀਤ ਸਿੰਘ ਸਚਦੇਵਾ, ਹਰਸਪਾਲ ਸਿੰਘ, ਰਿਸ਼ਭ ਭਨੋਟ, ਪਰਮਿੰਦਰ ਸਿੰਘ ਟੀਨਾ, ਮਨਜੋਤ ਸਿੰਘ, ਮਯੰਕ ਸ਼ਰਮਾ, ਪਰਮਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਖਜਿੰਦਰ ਸਿੰਘ, ਪ੍ਰਭਜੋਤ ਸਿੰਘ, ਰੋਬਿਨ ਸਿੰਘ, ਜੋਰਜ ਮਸੀਹ, ਹਰਕਰਨ ਸਿੰਘ ਤਲਵਾੜ, ਕੁਲਵਿੰਦਰ ਸਿੰਘ ਸਰਪੰਚ ਸਲੇਮਪੁਰ, ਸੁਖਵਿੰਦਰ ਰਾਮ ਸਰਪੰਚ ਕੁੱਕੜ ਪਿਡ, ਮਨਜੋਤ ਸਿੰਘ ਚਾਚੋਵਾਲ, ਸੋਨੂੰ ਸੇਖੋਂ ਜਮਸੇਰ, ਪਰਮਿੰਦਰ ਸਿੰਘ ਰਾਏਪੁਰ, ਜੀਦਾ ਸੋਫੀ ਪਿਡ, ਸਰਵਨ ਲਾਹੌਰੀਆ, ਸ਼ੰਕਰ ਕੁਮਾਰ, ਰਾਜਵੀਰ ਰਾਜੂ, ਬਾਵਾ ਸ਼ਰਮਾ, ਗੁਰਪ੍ਰਤਾਪ ਸਿੰਘ, ਦੀਪ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here