Thursday, November 5, 2026
Home Punjab ਸਰਵੋਦਿਆ ਹਸਪਤਾਲ ਵਿੱਚ ਭਾਈਵਾਲੀ ਦਾ ਵਿਵਾਦ: ਪੰਕਜ ਤਿ੍ਰਵੇਦੀ ਨੂੰ ਮਿਲੀ ਅੰਤਰਿਮ ਜਮਾਨਤ

ਸਰਵੋਦਿਆ ਹਸਪਤਾਲ ਵਿੱਚ ਭਾਈਵਾਲੀ ਦਾ ਵਿਵਾਦ: ਪੰਕਜ ਤਿ੍ਰਵੇਦੀ ਨੂੰ ਮਿਲੀ ਅੰਤਰਿਮ ਜਮਾਨਤ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਸਰਵੋਦਿਆ ਹਸਪਤਾਲ ਦੇ ਡਾਕਟਰ ਪੰਕਜ ਤਿ੍ਰਵੇਦੀ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੰਤਰਿਮ ਜਮਾਨਤ ਦੀ ਅਰਜੀ ‘ਤੇ ਸੁਣਵਾਈ ਕਰਦੇ ਹੋਏ ਜੱਜ ਲੀਜਾ ਗਿੱਲ ਨੇ ਜਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਦਸਤਾਵੇਜ 7 ਜਨਵਰੀ ਤੱਕ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਜਨਵਰੀ ਨੂੰ ਹੋਵੇਗੀ। ਪਿਛਲੇ ਦਿਨੀਂ ਸਰਵੋਦਿਆ ਹਸਪਤਾਲ ਵਿੱਚ ਭਾਈਵਾਲੀ ਦਾ ਵਿਵਾਦ ਉਦੋਂ ਸੁਰੂ ਹੋਇਆ ਸੀ ਜਦੋਂ ਇੱਕ ਸਾਥੀ ਡਾਕਟਰ ਕਪਿਲ ਗੁਪਤਾ ਨੇ ਡਾਕਟਰ ਤਿ੍ਰਵੇਦੀ ’ਤੇ ਧੋਖਾਧੜੀ ਦਾ ਦੋਸ਼ ਲਾਇਆ ਸੀ।

Advertisements

ਜੂਨ 2017 ਵਿੱਚ ਸੁਰੂ ਹੋਏ ਸਰਵੋਦਿਆ ਹਸਪਤਾਲ ਵਿੱਚ 10 ਭਾਈਵਾਲ ਸਨ। 8 ਜੁਲਾਈ ਨੂੰ ਡਾਕਟਰ ਕਪਿਲ ਗੁਪਤਾ ਨੇ ਪੁਲਿਸ ਕਮਿਸਨਰ ਨੂੰ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਡਾਕਟਰ ਤਿ੍ਰਵੇਦੀ ’ਤੇ ਸਾਜਿਸ਼ ਤਹਿਤ ਜਾਅਲੀ ਰਸੀਦਾਂ ਅਤੇ ਬਿਲਿੰਗ ਰਾਹੀਂ ਪ੍ਰਬੰਧਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਖੇ ਨਿਊਰੋ ਸਰਜਨ ਡਾ.ਪੰਕਜ ਤਿ੍ਰਵੇਦੀ, ਨਰਸ ਹਰਜੀਤ ਕੌਰ ਰੂਬੀ ਅਤੇ ਸਟਾਫ ਮੈਂਬਰ ਸਾਹਿਲ ਖਿਲਾਫ ਕੇਸ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here