ਰੇਲਵੇ ਮੰਡੀ ਸਕੂਲ ਵਿੱਚ 100 ਦਿਨਾਂ ਪੜ੍ਹਨ ਮੁਹਿੰਮ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਜਿਲਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਅਤੇ ਸਿੱਖਿਆ ਸੁਧਾਰ ਟੀਮ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ. ਕੰ.ਸ.ਸ.ਸਕੂਲ ਰੇਲਵੇ ਮੰਡੀ ਵਿਖੇ 100 ਦਿਨਾਂ ਪੜ੍ਹਨ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਕਰਨਾ ਹੈ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਦੱਸਿਆ ਕਿ ਇਸ ਤਹਿਤ ਅਲੱਗ -ਅਲੱਗ ਕਿਰਿਆਵਾਂ ਕਾਰਵਾਈਆਂ ਜਾਣਗੀਆ।

Advertisements

ਵਿਦਿਆਰਥੀਆਂ ਨੂੰ ਮਿਤੀ 1.1.2022 ਨੂੰ ਲਾਇਬ੍ਰੇਰੀ ਵਿਚ ਲਿਜਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਓਹਨਾ ਦੀ ਉਮਰ ਦੇ ਮੁਤਾਬਿਕ ਕਿਤਾਬਾਂ ਦਿੱਤੀਆਂ ਗਈਆ। ਪ੍ਰਿੰਸੀਪਲ ਲਲਿਤਾ ਰਾਣੀ ਨੇ ਮਾਪਿਆ ਨੂੰ ਅਪੀਲ ਕੀਤੀ ਕਿ ਜਦੋਂ ਬੱਚੇ ਘਰ ਵਿੱਚ ਕਿਤਾਬਾਂ ਪੜਨਗੇ ਤਾ ਓਹਨਾ ਦੇ ਉਚਾਰਣ ਵਿਚ ਗਲਤੀਆਂ ਦੂਰ ਕਰਨ ਵਿੱਚ ਓਹਨਾ ਦੇ ਮਾਪੇ ਓਹਨਾ ਦੀ ਮਦਦ ਕਰਨਗੇ ਅਤੇ ਸਕੂਲ ਵਿੱਚ ਓਹਨਾਂ ਦੇ ਅਧਿਆਪਕ ਓਹਨਾ ਦੀ ਹਰ ਵੇਲੇ ਓਹਨਾ ਦੇ ਉਚਾਰਣ ਵਿੱਚ ਮਦਦ ਕਰਨਗੇ। ਬੱਚਿਆ ਨੇ ਚਾਈ ਚਾਈ ਲਾਇਬ੍ਰੇਰੀ ਦੀਆ ਕਿਤਾਬਾਂ ਪੜ੍ਹੀਆਂ। ਇਸ ਅਵਸਰ ਤੇ ਬਲਾਕ ਮੈਂਟਰ ਭਾਰਤੀ, ਲਾਇਬ੍ਰੇਰੀਅਨ ਯੋਗਿਤਾ, ਰਵਿੰਦਰ ਕੁਮਾਰ, ਅਪਰਾਜਿਤਾ ਕਪੂਰ ਤੇ ਰਵਿੰਦਰ ਕੌਰ, ਰੋਮਾ, ਦਲਜੀਤ ਕੌਰ, ਗੁਰਦੀਪ ਕੌਰ , ਪੰਕਜ ਸ਼ਰਮਾ ਅਤੇ ਪਵਨ ਕੁਮਾਰ ਸ਼ਾਮਲ ਸਨ।

LEAVE A REPLY

Please enter your comment!
Please enter your name here