
ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰ ਅੱਗੇ ਇਕ ਲੜਕੀ ਆ ਕੇ ਖੜ੍ਹੀ ਹੋ ਗਈ ਤੇ ਪੰਜਾਬ ਰੋਡਵੇਜ਼ ਵਿਚ ਡਰਾਈਵਰ ਦੀ ਨੌਕਰੀ ਦੀ ਮੰਗ ਕਰਨ ਲੱਗੀ। ਉਸ ਨੇ ਦੱਸਿਆ ਕਿ ਉਸ ਕੋਲ ਲਾਈਸੰਸ ਹੈ ਤੇ ਉਹ ਬੱਸ ਚਲਾ ਸਕਦੀ ਹੈ ।

ਰਾਜਾ ਵੜਿੰਗ ਨੇ ਮੌਕੇ ਉਤੇ ਹੀ ਐਮਡੀ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਇਸਨੂੰ ਡਰਾਈਵਰ ਦੀ ਨੌਕਰੀ ਦਿਓ। ਰਾਜਾ ਵੜਿੰਗ ਨੇ ਐਮਡੀ ਮੈਡਮ ਨੂੰ ਕਿਹਾ ਕਿ ਜੇਕਰ ਇਕ ਮਹਿਲਾ ਐਮਡੀ ਲੱਗ ਸਕਦੀ ਹੈ ਤਾਂ ਇਕ ਲੜਕੀ ਬੱਸ ਕਿਉਂ ਨਹੀਂ ਚਲਾ ਸਕਦੀ । ਲੜਕੀ ਨੇ ਕਿਹਾ ਉਹ ਸਪੋਰਟਸ ਗਰਲ ਹੈ ਪਰ ਉਹ ਖੇਡਾਂ ਵਿਚ ਨਹੀਂ ਜਾਣਾ ਚਾਹੁੰਦੀ, ਉਹ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ ।












