ਕਈ ਘੰਟੇ ਬਿਜਲੀ ਬੰਦ ਰਹਿਣ ਨਾਲ ਜਲੰਧਰ ਦੇ ਲੋਕ ਹੋਏ ਪ੍ਰੇਸ਼ਾਨ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਚ ਬਿਜਲੀ ਦੇ ਖ਼ਰਾਬ ਹੋਣ ਕਾਰਨ ਆਮ ਜਨਤਾ ਦੀਆਂ ਮੁਸ਼ਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਬੀਤੇ ਦਿਨ 500 ਨੁਕਸ ਆਉਣ ਕਾਰਨ ਬਿਜਲੀ ਖ਼ਪਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਅੱਜ ਇਹ ਗਿਣਤੀ 500 ਤੋਂ ਵੱਧ ਕੇ 1100 ਤੱਕ ਪਹੁੰਚ ਗਈ, ਜਿਸ ਨਾਲ ਕਈ ਇਲਾਕਿਆਂ ’ਚ ਪਾਣੀ ਕਿਲੱਤ ਪੇਸ਼ ਆਈ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਠੰਡ ਦੇ ਮੌਸਮ ਵਿਚ 1-2 ਘੰਟੇ ਬਿਜਲੀ ਬੰਦ ਰਹਿਣ ਕਾਰਨ ਘਰੇਲੂ ਖ਼ਪਤਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ 10-12 ਘੰਟੇ ਬਿਜਲੀ ਦੀ ਖ਼ਰਾਬੀ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਪਾਣੀ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪਾਵਰਕਾਮ ਨਿਗਮ ਦੀਆਂ ਨੀਤੀਆਂ ਨੂੰ ਕੋਸਣ ਲਈ ਮਜਬੂਰ ਹੁੰਦੇ ਹਨ। ਬੀਤੇ ਦਿਨ ਵੀ ਦਿਨ ਭਰ ਬਰਸਾਤ ਦਾ ਮੌਸਮ ਰਿਹਾ ਪਰ ਵਿਚ-ਵਿਚ ਬਰਸਾਤ ਰੁਕਣ ਕਾਰਨ ਬਿਜਲੀ ਮੁਲਾਜ਼ਮਾਂ ਨੂੰ ਨੁਕਸ ਠੀਕ ਕਰਨ ਦਾ ਪੂਰਾ ਮੌਕਾ ਮਿਲਿਆ।

Advertisements

ਪਾਸ਼ ਇਲਾਕੇ ਮਾਡਲ ਟਾਊਨ ਦੇ ਕਈ ਇਲਾਕਿਆਂ ’ਚ 4-5 ਬਿਜਲੀ ਦੇ ਫਾਲਟ ਹੋਣ ਕਾਰਨ ਦਿਨ ਭਰ ਉੱਚ ਅਧਿਕਾਰੀਆਂ ਦੇ ਫੋਨ ਵਜਦੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਉਹ 1912 ’ਤੇ ਸ਼ਿਕਾਇਤਾਂ ਕਰ-ਕਰ ਕੇ ਥੱਕ ਚੁੱਕੇ ਹਨ ਪਰ ਇਸ ਦਾ ਸਮੇਂ ਸਿਰ ਹੱਲ ਨਹੀਂ ਹੋਇਆ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦਾ 1912 ਨੰਬਰ ਨਹੀਂ ਮਿਲਦਾ ਉਹ ਆਪਣੇ ਨਜ਼ਦੀਕੀ ਸ਼ਿਕਾਇਤ ਕੇਂਦਰਾਂ ’ਚ ਜਾ ਰਹੇ ਹਨ। ਕਈ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸ਼ਿਕਾਇਤ ਕੇਂਦਰਾਂ ਵਿਚ ਤਾਲੇ ਲਟਕਦੇ ਪਾਏ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਸ਼ਿਕਾਇਤ ਮੁਲਾਜ਼ਮਾਂ ਤੱਕ ਨਹੀਂ ਪਹੁੰਚੀਆਂ। ਜਲੰਧਰ ਦੀਆਂ ਵੱਖ-ਵੱਖ ਡਿਵੀਜ਼ਨਾਂ ਨਾਲ ਸਬੰਧਤ ਸੀਨੀਅਰ ਐਕਸੀਅਨ ਜਸਪਾਲ ਸਿੰਘ, ਦਵਿੰਦਰ ਸਿੰਘ, ਸੰਨੀ ਅਤੇ ਅਵਤਾਰ ਸਿੰਘ ਨੇ ਨੁਕਸ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ। ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮੂਹ ਐੱਸ. ਡੀ. ਓ. ਅਤੇ ਜੇ. ਈ. ਕੋਲੋਂ ਜਾਣਕਾਰੀ ਮੰਗੀ। ਵੈਸਟ ਡਿਵੀਜ਼ਨ ’ਚ ਬੀਤੇ ਦਿਨ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਦੋਂਕਿ ਮਾਡਲ ਟਾਊਨ ਡਿਵੀਜ਼ਨ ’ਚ ਸ਼ਿਕਾਇਤਾਂ ਦਾ ਹੜ੍ਹ ਆਇਆ।

LEAVE A REPLY

Please enter your comment!
Please enter your name here