ਰੋਟਰੀ ਕਲੱਬ ਵੈਸਟ ਵੱਲੋਂ ਕਿਸ਼ੋਰਾਂ ਨੂੰ ਮੁਫਤ ਟੀਕੇ ਲਗਾਉਣ ਦੀ ਮੁਹਿੰਮ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਰੋਟਰੀ ਕਲੱਬ ਜਲੰਧਰ ਵੈਸਟ ਵੱਲੋਂ ਕਿਸ਼ੋਰਾਂ ਨੂੰ ਮੁਫਤ ਟੀਕੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸ਼ਨੀਵਾਰ ਨੂੰ ਰੋਟਰੀ ਹੈਲਥ ਸੈਂਟਰ ਐਸ.ਬੀ.ਟੀ ਮਾਡਲ ਸਕੂਲ ਇੰਡਸਟਰੀਅਲ ਏਰੀਆ ਸੋਢਲ ਵਿਖੇ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ। ਰੋਟਰੀ ਕਲੱਬ ਡਿਸਟ੍ਰਿਕਟ 3070 ਦੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ.ਐਸ.ਪੀ.ਐਸ ਗਰੋਵਰ ਦੀ ਪ੍ਰਧਾਨਗੀ ਹੇਠ ਲਗਾਏ ਗਏ ਇਸ ਕੈਂਪ ਵਿੱਚ 15 ਸਾਲ ਤੋਂ ਵੱਧ ਉਮਰ ਦੇ 250 ਕਿਸ਼ੋਰਾਂ ਨੂੰ ਵੈਕਸੀਨ ਦੀਆਂ ਖੁਰਾਕਾਂ ਖੁਆਈਆਂ ਗਈਆਂ।ਇਸ ਦੌਰਾਨ ਡਾ: ਗਰੋਵਰ ਨੇ ਕਿਹਾ ਕਿ ਮੁੱਖ ਮੰਤਵ ਸਰਕਾਰ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।  ਇਸ ਤੋਂ ਪਹਿਲਾਂ ਦੇਸ਼ ਨੂੰ ਪੋਲੀਓ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਗਈ ਸੀ, ਜੋ ਕਾਫੀ ਹੱਦ ਤੱਕ ਸਫਲ ਰਹੀ ਹੈ। 

Advertisements

ਇਸੇ ਤਰ੍ਹਾਂ ਹੁਣ ਰੋਟਰੀ ਵੱਲੋਂ ਦੇਸ਼ ਨੂੰ ਕਰੋਨਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।  ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਜੁਨੇਜਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ।  ਇਸ ਮੌਕੇ ਸਕੱਤਰ ਟੀ.ਪੀ.ਐਸ.ਬਜਾਜ, ਡਾ.ਐਸ.ਪੀ.ਸਿੰਘ ਗਰੋਵਰ, ਇੰਜੀਨੀਅਰ ਕੁਲਦੀਪ ਸਿੰਘ, ਏ.ਐਸ.ਜੁਨੇਜਾ, ਪੀ.ਐਸ.ਬਿਦੜਾ, ਡਾ.ਸੁਖਦੇਵ ਸਿੰਘ, ਸ਼ੈਲੀ ਮਹਾਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here