ਭਾਈ ਗੁਰਪ੍ਰੀਤ ਕੰਧਾਲਾ ਦੇ ਜਥੇ ਦਾ ਗਾਇਨ ਕੀਤਾ ਸ਼ਬਦ “ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ” ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਹੁਸ਼ਿਆਰਪੁਰ ਵਲੋਂ ਮਾਘੀ ਦੇ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਚਾਲ਼ੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਭਾਈ ਗੁਰਪ੍ਰੀਤ ਸਿੰਘ ਕੰਧਾਲਾ ਦੇ ਜਥੇ ਦਾ ਗਾਇਨ ਕੀਤਾ ਹੋਇਆ ਸ਼ਬਦ “ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।” ਗੁਰਦੁਆਰਾ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਮਾਘੀ ਦੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਪਰਮਾਰ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਭਾਈ ਗੁਰਪ੍ਰੀਤ ਸਿੰਘ ਕੰਧਾਲਾ, ਭਾਈ ਜਸਪ੍ਰੀਤ ਸਿੰਘ, ਭਾਈ ਅਵਤਾਰ ਸਿੰਘ ਦੇ ਜਥੇ ਵਲੋਂ “ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।” ਸ਼ਬਦ ਦਾ ਗਾਇਨ ਕੀਤਾ ਗਿਆ।

Advertisements

ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਪਲਾਹਾ, ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਜਸਵਿੰਦਰ ਸਿੰਘ ਪਰਮਾਰ, ਗੁਰਮਤਿ ਸੰਗੀਤ ਦੇ ਵਿਦਵਾਨ ਕੀਰਤਨੀਏ ਭਾਈ ਅਵਤਾਰ ਸਿੰਘ ਹੁਸ਼ਿਆਰਪੁਰ, ਭਾਈ ਸੁਰਿੰਦਰਪਾਲ ਸਿੰਘ, ਭਾਈ ਜਗਦੀਪ ਸਿੰਘ, ਨੰਗਲ ਈਸ਼ਰ ਮਿਊਜ਼ਿਕ ਬੈਨਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਸਮੂਹ ਜਥਿਆਂ ਵੱਲੋਂ ਸ਼ਬਦ “ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਗੁਰਵਿੰਦਰ ਸਿੰਘ ਪਲਾਹਾ ਵਲੋਂ ਬਾਖੂਬੀ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਇਸ ਸ਼ਬਦ ਦੇ ਪ੍ਰੋਡਿਊਸਰ ਰਾਜਵਿੰਦਰ ਕੇ ਨੀਰੂ ਹਨ, ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਸਦਾ ਮੀਡੀਆ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਅੱਜ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੇ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ। 

LEAVE A REPLY

Please enter your comment!
Please enter your name here