ਪੀ.ਐਸ.ਐਸ. ਐਸੋਸੀਏਸ਼ਨ ਪੰਜਾਬ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀ.ਐਸ.ਐਸ. ਐਸੋਸੀਏਸ਼ਨ ਪੰਜਾਬ ਜਿਲਾਂ ਹੁਸ਼ਿਆਰਪੁਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਵੱਲੋ ਦਿੱਤੇ ਗਏ ਸੱਦੇ ਦੇ ਮੱਦੇ ਨਜਰ ਜਿਲੇ ਦੇ ਡਾਕਟਰਾਂ ਵੱਲੋ ਸਮੂਹ ਸਿਹਤ ਕੇਦਰਾਂ ਵਿੱਚ ਉ. ਪੀ .ਡੀ . ਅਤੇ ਐਮਰਜੈਸੀ ਸੇਵਾਵਾਂ ਬੰਦ ਰੱਖੀਆ ਗਈਆ, ਕਿਉ ਜੋ ਪੰਜਾਬ ਸਰਕਾਰ ਨੇ ਛੇਵੇ ਪੇ-ਕਮਿਸ਼ਨ ਵਿੱਚ ਡਾਕਟਰ ਵਰਗ ਦਾ ਐਨ. ਪੀ. ਏ. 25 ਪ੍ਰਤੀਸ਼ਤ ਤੋ ਘੱਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ । ਇਹ ਐਨ .ਪੀ. ਏ . ਬੇਸਕ ਨਾਲੋ ਅਲੱਗ ਕਰ ਦਿੱਤਾ ਅਤੇ ਹੋਰ ਭੱਤਿਆ ਵਿੱਚ ਵੀ ਕਟੋਤੀ ਕਰ ਦਿੱਤੀ ਗਈ ਹੈ।

Advertisements

ਸਰਕਾਰ ਵੱਲੋ ਕੋਰੋਨਾ ਮਹਾਂਮਾਰੀ ਦੋਰਾਨ ਅਪਣੀ ਜਾਨ ਜੋਖਮ ਵਿੱਚ ਪਾ ਕੇ ਕੰੱਮ ਕਰਨ ਵਾਲੇ ਜੋਧਿਆ ਨੂੰ ਇਨਾਮ ਦਿੱਤਾ। ਕਮੇਟੀ ਨੂੰ ਸਰਕਾਰ ਬੇਨਤੀ ਕਰਦੇ ਐਨ ..ਪੀ. ਏ. ਪੁਰਾ ਦਿੱਤਾ ਜਾਵੇ ਅਤੇ ਇਸ ਨੂੰ ਬੇਸਿਕ ਪੇਅ ਦਾ ਭਾਗ ਮੰਨਿਆ ਜਾਵੇ। ਇਸ ਮੋਕੇ ਸਿਵਲ ਸਰਜਨ ਰਾਹੀ ਇਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਇਸ ਮੋਕੇ ਜੁਆਇੰਟ ਐਕਸ਼ਨ ਕਮੇਟੀ ਦੇ ਡਾ ਰਾਜ ਕੁਮਾਰ ਸਟੇਟ ਪ੍ਰੈਸ ਸਕੱਤਰ , ਡਾ ਸਨਮ ਕੁਮਾਰ ਜਿਲਾਂ ਜਨਰਲ ਸਕੱਤਰ ਸ਼ਪੈਸ਼ਲਿਸਟ ਡਾਕਟਰ , ਡਾ ਮਨਮੋਹਣ ਸਿੰਘ ਪ੍ਰਧਾਨ , ਡੈਟਲ ਵਿੰਦ ਤੋ ਡਾ ਜਗਤਾਰ ਸਿੰਘ ਅਤੇ ਡਾ ਕਪਿਲ ਡੋਗਰਾਂ ਜਦ ਕਿ ਵੈਟਨਰੀ ਅਫਸਰ ਐਸੋਸੀਏਸ਼ਨ ਦੇ ਡਾ ਰਜਿੰਦਰ ਕੁਮਾਰ ਅਤੇ ਡਾ ਮਨਮੋਹਣ ਸਿੰਘ ਦਰਦੀ ਹਾਜਰ ਸਨ ।

LEAVE A REPLY

Please enter your comment!
Please enter your name here