ਲੜਕੀ ਨਾਲ ਜਬਰ ਜਿਨਾਹ ਕਰਨ ਅਤੇ ਉਸਨੂੰ ਬਲੈਕਮੇਲ ਕਰਨ ਵਾਲਾ ਮੁਲਜਮ ਗਿ੍ਰਫਤਾਰ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਬੀਤੇ ਦਿਨੀਂ ਥਾਣਾ ਭੋਗਪੁਰ ਦੀ ਇਕ ਲੜਕੀ ਦੀ ਅਸ਼ਲੀਲ ਫੋਟੋ ਬਣਾ ਕੇ ਬਲੈਕਮੇਲ ਕੀਤੇ ਜਾਣ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਭੋਗਪੁਰ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਪੀੜਤਾ ਨੇ ਐੱਸ.ਐੱਸ.ਪੀ. ਜਲੰਧਰ ਨੂੰ ਦਿੱਤੀ ਸ਼ਿਕਾਇਤ ‘ਤੇ ਥਾਣਾ ਭੋਗਪੁਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੇ ਖਿਲਾਫ ਬਲਾਤਕਾਰ, ਸੂਚਨਾ ਤਕਨਾਲੋਜੀ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੀੜਤ ਧਿਰ ਵੱਲੋਂ ਐਸ.ਐਸ.ਪੀ. ਜਲੰਧਰ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਇਕ ਲੜਕਾ, ਜੋ ਦੂਰ ਦੀ ਰਿਸ਼ਤੇਦਾਰੀ ਚ ਉਸਦਾ ਚਾਚਾ ਲਗਦਾ ਸੀ, ਉਹ ਪੀੜਤਾ ਦੇ ਘਰ ਆਉਂਦਾ ਜਾਂਦਾ ਸੀ। ਲੜਕੇ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਝੂਠੇ ਪਿਆਰ ਦੇ ਜਾਲ ‘ਚ ਫਸਾ ਲਿਆ।

Advertisements

ਇੱਕ ਦਿਨ ਜਦੋਂ ਪੀੜਤਾ ਘਰ ਵਿੱਚ ਇਕੱਲੀ ਸੀ ਤਾਂ ਲੜਕਾ ਉਸ ਦੇ ਘਰ ਆਇਆ ਅਤੇ ਲੜਕੇ ਨੇ ਕੋਲਡ ਡਰਿੰਕ ਵਿੱਚ ਕੋਈ ਨਸ਼ੀਲਾ ਪਦਾਰਥ ਪਾ ਕੇ ਪੀੜਤਾ ਦੀ ਅਸ਼ਲੀਲ ਫੋਟੋ ਖਿੱਚ ਲਈ। ਇਹ ਫੋਟੋਆਂ ਖਿੱਚ ਕੇ ਪੀੜਤਾ ਨੂੰ ਬਲੈਕਮੇਲ ਕਰਕੇ ਉਸ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾਏ ਅਤੇ ਫਿਰ ਵਿਦੇਸ਼ ਚਲਾ ਗਿਆ। ਜਦੋਂ ਪੀੜਤਾ ਦੇ ਮਾਪਿਆਂ ਨੇ ਉਸ ਦਾ ਰਿਸ਼ਤਾ ਕਿਸੇ ਹੋਰ ਲੜਕੇ ਨਾਲ ਤੈਅ ਕਰ ਲਿਆ ਤਾਂ ਲੜਕੇ ਨੇ ਪੀੜਤਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੜਕੇ ਨੇ ਪੀੜਤਾ ਦੀ ਇਤਰਾਜ਼ਯੋਗ ਫੋਟੋ ਪਿੰਡ ‘ਚ ਵਾਇਰਲ ਕਰ ਦਿੱਤੀ ਅਤੇ ਕਈ ਰਿਸ਼ਤੇਦਾਰ ਵੀ ਇਸ ਫੋਟੋ ਤੱਕ ਪਹੁੰਚ ਗਏ, ਜਿਸ ਤੋਂ ਬਾਅਦ ਇਨ੍ਹਾਂ ਫੋਟੋਆਂ ਕਾਰਨ ਪੀੜਤਾ ਦਾ ਰਿਸ਼ਤਾ ਟੁੱਟ ਗਿਆ। ਪੀੜਤ ਪਰਿਵਾਰ ਦੀ ਤਰਫੋਂ ਜਦੋਂ ਲੜਕੇ ਦੀ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਹੋਈ ਤਾਂ ਲੜਕੇ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਫੋਟੋ ਡਿਲੀਟ ਕਰਨ ਦੇ ਬਦਲੇ ਪੀੜਤ ਪਰਿਵਾਰ ਤੋਂ 80 ਹਜ਼ਾਰ ਦੀ ਰਕਮ ਮੰਗੀ। ਜਿਸ ਕਾਰਨ ਲੜਕੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਈ ਅਤੇ ਆਖਰ ਲੜਕੀ ਦੇ ਮਾਤਾ-ਪਿਤਾ ਲੜਕੀ ਨੂੰ ਆਪਣੇ ਨਾਲ ਲੈ ਗਏ ਅਤੇ ਥਾਣਾ ਭੋਗਪੁਰ ਵਿਖੇ ਸ਼ਿਕਾਇਤ ਕੀਤੀ ਅਤੇ ਉਸ ਤੋਂ ਬਾਅਦ ਇਹ ਸ਼ਿਕਾਇਤ ਐਸਐਸਪੀ ਜਲੰਧਰ ਨੂੰ ਦਿੱਤੀ ਸੀ। ਪੁਲਿਸ ਤਰਫ਼ੋਂ ਮੁਲਜ਼ਮ ਅਜੇ ਕੁਮਾਰ ਪੁੱਤਰ ਸਵਰਨ ਰਾਮ ਵਾਸੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here