ਪੁਲੀਸ ਨੇ ਰਾਜਾ ਗਾਰਡਨ ਦੇ ਵਾਸੀ ਬੰਟੀ ਨੂੰ 45 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਸਪੈਸ਼ਲ ਆਪ੍ਰੇਸ਼ਨ ਯੂਨਿਟ ਜਲੰਧਰ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਜੋ ਚੋਣਾਂ ਦੇ ਸੀਜ਼ਨ ਦੌਰਾਨ ਸ਼ਹਿਰ ਅੰਦਰ ਸਪਲਾਈ ਕਰਨ ਲਈ ਆਈ ਸੀ। ਪੁਲੀਸ ਨੇ ਰਾਜਾ ਗਾਰਡਨ ਦੇ ਵਾਸੀ ਤਲਵਿੰਦਰ ਸਿੰਘ ਉਰਫ਼ ਬੰਟੀ ਪੁਰੇਵਾਲ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।  ਬੰਟੀ ਆਪਣੀ ਕੋਰੋਲਾ ਕਾਰ ਵਿੱਚ ਸ਼ਰਾਬ ਲੈ ਕੇ ਰਵਾਨਾ ਹੋਇਆ ਸੀ। ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬੰਟੀ ਸ਼ਰਾਬ ਦੀ ਸਪਲਾਈ ਲੈ ਕੇ ਆ ਰਿਹਾ ਹੈ।

Advertisements

ਅਜਿਹੇ ‘ਚ ਬਸਤੀ ਸ਼ੇਖ ‘ਚ ਨਾਕਾਬੰਦੀ ਕਰ ਕੇ ਬੰਟੀ ਨੂੰ 45 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ।  ਬੰਟੀ ਖ਼ਿਲਾਫ਼ ਪਹਿਲਾਂ ਵੀ ਕਈ ਥਾਣਿਆਂ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਕੇਸ ਦਰਜ ਹਨ।  ਉਸ ਨੂੰ ਰਿਮਾਂਡ ‘ਤੇ ਲੈ ਕੇ ਸ਼ਰਾਬ ਸਪਲਾਈ ਕਰਨ ਵਾਲੇ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here