ਬਾਲਾ ਸਾਹਿਬ ਠਾਕਰੇ ਹਿੰਦੂ ਸਮਾਜ ਦੇ ਮਹਾਨ ਕ੍ਰਾਂਤੀਕਾਰੀ ਨੇਤਾ ਸਨ: ਬਲਬੀਰ ਡੀਸੀ/ਦੀਪਕ ਵਿਗ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਪੂਰਥਲਾ ਦਫਤਰ ਵਿਖੇ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ ਅਤੇ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਦੀ ਪ੍ਰਧਾਨਗੀ ਹੇਠ ਬਾਲਾ ਸਾਹਿਬ ਠਾਕਰੇ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਿਵ ਸੈਨਿਕਾਂ ਨੇ ਪਹਿਲਾਂ ਬਾਲਾ ਦੇ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ ਉਨ੍ਹਾਂਨੂੰ ਯਾਦ ਕੀਤਾ ਅਤੇ ਬਾਅਦ ਵਿੱਚ ਲੱਡੂ ਵੰਡਕੇ ਲੋਕਾ ਦਾ ਮੂੰਹ ਮਿੱਠਾ ਕਰਵਾਇਆ।

Advertisements

ਇਸ ਮੌਕੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਬੀਰ ਡੀਸੀ ਅਤੇ ਜ਼ਿਲ੍ਹਾ ਸਕੱਤਰ ਦੀਪਕ ਵਿਗ ਨੇ ਸਾਰੇ ਸ਼ਿਵਸੈਨਿਕਾ ਨੂੰ ਬਾਲਾਸਾਹੇਬ ਠਾਕਰੇ ਜੀ ਦੇ ਦੱਸੇ ਗਏ ਰਸਤੇ ਤੇ ਚਲਣ ਦੀ ਹਿਦਾਇਤ ਅਤੇ ਪ੍ਰੇਰਨਾ ਦਿੱਤੀ ਅਤੇ ਨਾਲ ਵਿੱਚ ਇਹ ਵੀ ਕਿਹਾ ਕਿ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਵਿੱਚ ਹਮੇਸ਼ਾਂ ਸ਼ਿਵਸੈਨਾ ਬਾਲਾਸਾਹੇਬ ਠਾਕਰੇ ਦੀ ਟੀਮ ਅੱਗੇ ਰਹੀ ਹੈ ਅਤੇ ਹਮੇਸ਼ਾ ਅੱਗੇ ਰਹੇਗੀ। ਉਕਤ ਆਗੂਆਂ ਨੇ ਕਿਹਾ ਕਿ ਬਾਲਾ ਸਾਹਿਬ ਹਿੰਦੂ ਸਮਾਜ ਦੇ ਬਹੁਤ ਵੱਡੇ ਕ੍ਰਾਂਤੀਕਾਰੀ ਨੇਤਾ ਸਨ,ਜਿਨ੍ਹਾਂ ਨੇ ਹਮੇਸ਼ਾਂ ਰਾਸ਼ਟਰੀ ਕਦਰਾਂ ਕੀਮਤਾਂ ਅਤੇ ਰਾਸ਼ਟਰੀ ਹਿੱਤਾਂ ਤੇ ਠੋਕ ਕੇ ਪਹਿਰਾ ਦਿੱਤਾ। ਅੱਤਵਾਦ ਦੇ ਦਿਨਾਂ ਵਿਚ ਬਿਨਾਂ ਕਿਸੇ ਧਮਕੀ ਦੀ ਪਰਵਾਹ ਕਰਦਿਆਂ ਬਾਲਾ ਸਾਹਿਬ ਠਾਕਰੇ ਨੇ ਦੇਸ਼ ਪ੍ਰੇਮ ਅਤੇ ਰਾਸ਼ਟਰੀ ਅਖੰਡਤਾ ਦੇ ਰਸਤੇ ਦਾ ਸਫਰ ਜਾਰੀ ਰੱਖਿਆ ਜਿਸਨੂੰ ਉਨ੍ਹਾਂ ਦੇ ਵਾਰਿਸ ਵੀ ਬੜੀ ਗੰਭੀਰਤਾ ਨਾਲ ਨਿਭਾ ਰਹੇ ਹਨ। ਉਨ੍ਹਾਂਨੇ ਸਾਰੇ ਸ਼ਿਵ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਬਾਲਾ ਸਾਹਿਬ ਠਾਕਰੇ ਦੇ ਦਿਖਾਏ ਰਸਤੇ ਤੇ ਚੱਲਕੇ ਸਿਹਤਮੰਦ ਅਤੇ ਨਸ਼ਾ ਰਹਿਤ ਸਮਾਜ ਦੀ ਸਥਾਪਨਾ ਕਰਨ ਲਈ ਸੰਘਰਸ਼ਸ਼ੀਲ ਹੋਣ। ਸ਼ਿਵ ਸੈਨਿਕਾਂ ਨੇ ਕਿਹਾ ਕਿ ਬਾਲਾ ਸਾਹਿਬ ਠਾਕਰੇ ਨੇ ਰਾਸ਼ਟਰ ਵਿਰੋਧੀਆਂ ਦੇ ਖਿਲਾਫ ਸੱਖਤੀ ਨਾਲ ਸਟੈਂਡ ਲਿਆ ਅਤੇ ਜੋ ਕਹਿਣਾ ਉਹ ਕਰਨਾ ਦੇ ਸਿਧਾਂਤ ਤੇ ਚੱਲ ਕੇ ਸਮਾਜ ਵਿੱਚ ਇੱਕ ਉਦਾਹਰਣ ਪੇਸ਼ ਕੀਤੀ। ਜਿਸਦਾ ਲੋਹਾ ਅੱਜ ਉਨ੍ਹਾਂ ਦੇ ਨਾਲ ਵਿਚਾਰਕ ਮੱਤਭੇਦ ਰੱਖਣ ਵਾਲੇ ਵੀ ਮੰਣਦੇ ਹਨ।ਇਸ ਮੌਕੇ ਤੇ ਹਰਦੇਵ ਰਾਜਪੂਤ, ਸੰਜੀਵ ਖੰਨਾ,ਮਿੰਟੂ ਗੁਪਤਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here