ਸਟਾਰ ਕੱਪਲ ਡੋਨਰ ਵੱਲੋਂ 23ਵੀ ਵਾਰ ਇਕੱਠਿਆਂ ਖੂਨਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲ੍ਹੇ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕੇ ਅਤੇ ਸਟਾਰ ਕੱਪਲ ਡੋਨਰ ਦੇ ਨਾਮ ਨਾਲ ਜਾਣੇ ਜਾਂਦੇ ਕੱਪਲ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਕੱਠਿਆਂ 23ਵੀਂ ਵਾਰ ਖੂਨਦਾਨ ਕੀਤਾ।ਇਸ ਜੌੜੇ ਨੂੰ ਹੁਸ਼ਿਆਰਪੁਰ ਜਿਲੇ੍ਹ ਦੇ ਪਹਿਲੇ ਨੌਜਵਾਨ ਖੂਨਦਾਨੀ ਜੌੜੇ ਹੋਣ ਦਾ ਮਾਣ ਹਾਸਿਲ ਹੈ । ਹੁਣ ਤੱਕ ਇਹ ਜੌੜਾ ਤਕਰੀਬਨ 16 ਲੀਟਰ ਖੂਨ-ਦਾਨ ਕਰ ਚੁੱਕਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ 58 ਵਾਰ ਖੂਨਦਾਨ ਕਰ ਚੁੱਕੇ ਹਨ( ਹੁਣ ਤੱਕ ਤਕਰੀਬਨ 22 ਲੀਟਰ ) ਅਤੇ ਜਤਿੰਦਰ ਕੌਰ ਸਿੱਧੂ ਨਿੱਜੀ ਤੌਰ ਤੇ 23 ਵਾਰ ( 8 ਲੀਟਰ ) ਖੁੂਨ-ਦਾਨ ਕਰ ਚੁੱਕੇ ਹਨ।ਜਿਕਰਯੋਗ ਹੈ ਕਿ ਦੋਵੇਂ ਪਤੀ-ਪਤਨੀ ਨੂੰ ਪੰਜਾਬ ਸਰਕਾਰ ਵੱਲੋ ਸਟੇਟ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ।

Advertisements

ਬਹਾਦਰ ਸਿੰਘ ਸਿੱਧੂ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੌ 15 ਅਗਸਤ 2018 ਨੂੰ ਅਜਾਦੀ ਦਿਵਸ ਮੌਕੇ ਉਹਨਾ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਤਿੰਦਰ ਕੌਰ ਸਿੱਧੂ ਨੂੰ ਖੂਨਦਾਨ ਵਿੱਚ ਅਹਿਮ ਯੋਗਦਾਨ ਲਈ ਸਿਹਤ ਵਿਭਾਗ ਪੰਜਾਬ ਵੱਲੌ 1 ਅਕਤੂਬਰ 2020 ਨੂੰ ਸਟੇਟ ਅਵਾਰਡ ਪ੍ਰਦਾਨ ਕੀਤਾ ਗਿਆ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਟਰਾਂਸਫਿਊਜਨ ਅਫਸਰ ਡਾਂ ਵਿਸ਼ਾਲੀ ਵਰਮਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਵਰਗ ਨੂੰ ਵੀ ਸਿੱਧੂ ਜੌੜੇ ਤੋਂ ਪ੍ਰੇਰਣਾ ਲੈਂਣੀ ਚਾਹੀਦੀ ਹੈ ਅਤੇ ਸਮਾਜ ਭਲਾਈ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here