ਜਨਰਲ, ਪੁਲਿਸ ਅਤੇ ਖਰਚਾ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਜਨਤਕ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼), ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਲਈ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਆਈ.ਏ.ਐਸ. ਨਵੀਨ ਕੁਮਾਰ ਨਾਲ ਮੋਬਾਇਲ ਨੰਬਰ 76579-75323, ਆਈ.ਏ.ਐਸ. ਅਮਰਨਾਥ ਆਰ. ਤਲਵੜੇ ਨਾਲ ਮੋਬਾਇਲ ਨੰਬਰ 76579-75324, ਆਈ.ਏ.ਐਸ. ਪ੍ਰਕਾਸ਼ ਬਿੰਦੂ ਨਾਲ ਮੋਬਾਇਲ ਨੰਬਰ 76579-75325, ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨਾਲ ਮੋਬਾਇਲ ਨੰਬਰ 76579-75326 ਅਤੇ ਪੁਲਿਸ ਅਬਜ਼ਰਵਰ ਆਈ.ਪੀ.ਐਸ. ਡਾ. ਬੀ.ਨਵੀਨ ਕੁਮਾਰ ਨਾਲ ਮੋਬਾਇਲ ਨੰਬਰ 76579-75327 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

ਜਿਲ੍ਹਾ ਚੋਣ ਅਫਸਰ ਅਪਨੀਤ ਰਿਆਤ ਨੇ ਦੱਸਿਆ ਕਿ ਸਮੂਹ ਜਨਰਲ ਅਬਜ਼ਰਵਰ ਪੀ.ਡਬਲਯੂ.ਡੀ. ਰੈਸਟ ਹਾਊਸ ਅਤੇ ਪੁਲਿਸ ਅਬਜ਼ਰਵਰ ਵਣ ਰੈਸਟ ਹਾਊਸ ਬੱਸੀ ਜਾਨਾ ਵਿਖੇ ਠਹਿਰੇ ਹੋਏ ਹਨ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਚੋਣ ਸਬੰਧੀ ਸਮੱਸਿਆ ਲਈ ਅਬਜ਼ਰਵਰ ਨੂੰ ਨਿੱਜੀ ਤੌਰ ’ਤੇ ਮਿਲਣਾ ਚਾਹੁੰਦਾ ਹੈ ਤਾਂ ਉਹ ਜਨਰਲ ਅਬਜ਼ਰਵਰ ਆਈ.ਏ.ਐਸ. ਨਵੀਨ ਕੁਮਾਰ ਨੂੰ ਸਵੇਰੇ 9 ਵਜ ਤੋਂ 10 ਵਜੇ ਤੱਕ, ਆਈ.ਏ.ਐਸ.ਪ੍ਰਕਾਸ਼ ਬਿੰਦੂ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ, ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਅਤੇ ਪੁਲਿਸ ਅਬਜ਼ਰਵਰ ਡਾ. ਬੀ.ਨਵੀਨ ਕੁਮਾਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਮਿਲ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ 041-ਉੜਮੁੜ ਅਤੇ 042-ਸ਼ਾਮਚੁਰਾਸੀ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਨਵੀਨ ਕੁਮਾਰ, ਵਿਧਾਨ ਹਲਕਾ 039-ਮੁਕੇਰੀਆਂ ਅਤੇ 040-ਦਸੂਹਾ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਅਮਰਨਾਥ ਆਰ. ਤਲਵੜੇ, ਵਿਧਾਨ ਸਭਾ ਹਲਕਾ 044-ਚੱਬੇਵਾਲ ਅਤੇ 045-ਗੜ੍ਹਸ਼ੰਕਰ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਪ੍ਰਕਾਸ਼ ਬਿੰਦੂ ਅਤੇ ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨੂੰ ਵਿਧਾਨ ਸਭਾ ਹਲਕਾ 043-ਹੁਸ਼ਿਆਰਪੁਰ ਲਈ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 039-ਮੁਕੇਰੀਆਂ, 040-ਦਸੂਹਾ ਅਤੇ 041-ਉੜਮੁੜ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਐਸ. ਬਵਨ ਲਾਲ ਮੀਨਾ ਨਾਲ ਮੋਬਾਇਲ ਨੰਬਰ 89681-32254, ਵਿਧਾਨ ਸਭਾ ਹਲਕਾ 042-ਸ਼ਾਮਚੁਰਾਸੀ ਅਤੇ 043-ਹੁਸ਼ਿਆਰਪੁਰ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਐਸ. ਮੁਕੇਸ਼ ਥਕਵਾਨੀ ਨਾਲ ਮੋਬਾਇਲ ਨੰਬਰ 76579-75328 ਅਤੇ ਵਿਧਾਨ ਸਭਾ ਹਲਕਾ 044-ਚੱਬੇਵਾਲ ਤੇ 045-ਗੜ੍ਹਸ਼ੰਕਰ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਏ.ਐਸ. ਅੰਕਿਤ ਸੋਮਾਨੀ ਨਾਲ ਮੋਬਾਇਲ ਨੰਬਰ 84271-32253 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here