ਗਰਵਭਤੀ ਔਰਤਾਂ ਨੂੰ ਕੋਵਿਡ-19 ਟੈਸਟ ਕਰਵਾਉਣਾ ਜ਼ਰੂਰੀ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਤਰੀ ਮੌਤ ਦੇ ਕੇਸਾਂ ਨੂੰ ਰਿਵੀਉ ਕਰਕੇ ਮੌਤ ਦੇ ਕਾਰਨਾ ਦਾ ਪਤਾ ਲਗਾਉਣਾ ਅਤੇ ਭਵਿੱਖ ਵਿੱਚ ਮੌਤ ਦਰ ਘਟਾਉਣਾ ਲਈ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਜਿਲਾ ਪੱਧਰੀ ਐਮਡੀਆਰ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਹੋਈ। ਇਸ ਮੀਟਿੰਗ ਵਿੱਚ ਜੁਲਾਈ ਅਤੇ ਅਗਸਤ ਮਹੀਨੇ ਦੋਰਾਨ ਹੋਈਆ 8 ਮੌਤਾਂ ਜੋ ਸਿਹਤ ਬਲਾਕ ਬੁਢਾਬੜ, ਮੰਡ ਭੰਡੇਰ, ਹਾਜੀਪੁਰ, ਚੱਕੋਵਾਲ, ਟਾਡਾਂ ਅਤੇ ਭੂੰਗਾਂ ਨਾਲ ਸਬੰਧਿਤ ਸਨ ਨੂੰ ਘੋਖਿਆ ਗਿਆ।

Advertisements

ਡਾ.ਜਸਬੀਰ ਨੇ ਕਿਹਾ ਕਿ  ਕੋਵਿਡ ਮਹਾਂਮਾਰੀ ਦੇ ਅਯੋਕੇ ਸਮੇ ਦੋਰਾਨ ਸਾਰੀਆਂ ਗਰਭਵਤੀ ਔਰਤਾਂ ਦੀ ਕੋਵਿਡ -19 ਵਾਇਰਸ ਦੀ ਜਾਂਚ ਕਰਵਾਉਣਾ ਜਰੂਰੀ ਹੈ ਤਾਂ ਜੋ ਸਹੀ ਪ੍ਰਬੰਧਾਂ ਅਤੇ ਸਾਵਧਾਨੀਆਂ ਨਾਲ ਸੁਰੱਖਿਆਤ ਜਣੇਪਾਂ ਕੀਤਾ ਜਾ ਸਕੇ। ਇਸ ਨਾਲ ਜੱਚਾ-ਬੱਚਾ ਦੀ ਸਿਹਤ ਦੇ ਨਾਲ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਦੀ ਪੂਰਨ ਰਜਿਸਟ੍ਰੇਸ਼ਨ, ਹਾਈ ਰਿਸਕ ਗਰਭਵਤੀ ਔਰਤਾਂ ਦੀ ਸੰਵਾਭਿਤ ਖਤਰੇ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਰਕੇ ਜਾਂਚ ਅਤੇ ਇਲਾਜ ਦਾ ਦਾਇਰਾ ਵਧਾਉਦੇ ਹੋਏ ਜਨਮ ਪਲਨ ਤਿਆਰ ਕੀਤਾ ਜਾਣਾ ਚਾਹੀਦਾ ਹੈ ।

ਇਸ ਮੀਟਿੰਗ ਵਿੱਚ ਡਾ. ਰਜਿੰਦਰ ਰਾਜ ਜਿਲਾ ਪਰਿਵਾਰ ਭਲਾਈ ਅਫਸਰ ਨੇ ਐਮਡੀਆਰ ਪ੍ਰਫਾਰਮਾਂ ਅਤੇ ਸੂਚਨਾ ਨੂੰ ਸਹੀ ਅਤੇ ਦਰੁਸਤ ਕਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਪਰਫਰਮਾਂ ਬਲਾਕ ਪੱਧਰ ਤੇ ਰਿਵੀਉ ਕਰਨ ਉਪਰੰਤ ਜਿਲਾ ਪੱਧਰ ਤੇ ਭੇਜਿਆ ਜਾਵੇ । ਇਸ ਮੀਟਿੰਗ ਵਿੱਚ ਡਾਕਟਰ ਨਮਿਤਾ ਘਈ ਐਸਐਮਉ, ਅਨੁਰਾਧਾ ਠਾਕੁਰ, ਪਰਸ਼ੋਤਮ ਲਾਲ ਮਾਸ ਮੀਡੀਆ ਅਫਸਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here