ਵਿਸ਼ਵ ਕੈਂਸਰ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਿਸ਼ਵ ਕੈਂਸਰ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਪਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਨੀਲ ਅਹੀਰ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਗਏ ਥੀਮ ਦੇਖਭਾਲ ਦੇ ਪਾੜੇ ਨੂੰ ਬੰਦ ਕਰੋ ਨੂੰ ਸਮਰਿਪਤ ਇਕ ਸੈਮੀਨਾਰ ਨਰਸਿੰਗ ਸਕੂਲ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਨੀਲ ਅਹੀਰ ਨੇ ਦੱਸਿਆ ਕਿ ਕੈਂਸਰ ਇਕ ਜਾਨਲੇਵਾ ਬਿਮਾਰੀ ਹੈ ਅਤੇ ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਪੱਤਾ ਲੱਗ ਜਾਂਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ। ਆਮ ਤੌਰ ਤੇ ਮਰੀਜ਼ ਨੂੰ ਇਸ ਦਾ ਪੱਤਾ ਦੇਰੀ ਨਾਲ ਲੱਗਦਾ ਹੈ ਜੋ ਉਸ ਲਈ ਸਰੀਰਕ ਅਤੇ ਮਾਇਕ ਤੌਰ ਤੇ ਤਕਲੀਫ ਦਾਇਕ ਹੁੰਦਾ ਹੈ। ਕੈਂਸਰ ਹੋਣ ਦੇ ਮੁੱਖ ਕਾਰਣ ਵਧੱਦਾ ਪ੍ਰਦੂਸ਼ਣ, ਖੇਤੀਵਾੜੀ ਵਿੱਚ ਕੀਟਨਾਸ਼ਿਕ ਦਵਾਈਆਂ ਦਾ ਅਧਿਕ ਵਰਤੋਂ, ਤੰਬਾਕੂ, ਸ਼ਰਾਬ ਦਾ ਜਿਆਦਾ ਸੇਵਨ ਦੇ ਨਾਲ ਤੱਲੇ ਅਤੇ ਮਸਾਲੇ ਦਾਰ ਪਦਾਰਥਾਂ ਦੀ ਜਿਆਦਾ ਵਰਤੋਂ ਕਰਨ ਨਾਲ ਹੋ ਸਕਦਾ ਹੈ।

Advertisements

ਤੰਬਾਕੂ ਹੋਣ ਵਾਲੇ ਕੁਲ ਕੈਂਸਰਾਂ ਦਾ 50 ਪ੍ਰਤੀਸ਼ਤ ਕਾਰਕ ਹੈ। ਕੈਂਸਰ ਨਾਲ 10 ਮਿਲੀਅਨ ਲੋਕਾਂ ਦੀ ਦੁਨੀਆ ਵਿੱਚ ਸਲਾਨਾ ਮੌਤ ਹੋ ਜਾਂਦੀ ਹੈ।ਇਸ ਸੈਮੀਨਾਰ ਨੂੰ ਜਿਲ੍ਹਾ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ ਨੇ ਕੈਂਸਰ ਦੇ ਮੁੱਖ ਲੱਛਣ, ਕਾਰਕ ਅਤੇ ਵਿਭਾਗ ਵੱਲੋਂ ਕੈਂਸਰ ਮਰੀਜ਼ਾਂ ਲਈ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿਸੀਪਲ ਤਰਿਸ਼ਲਾ ਦੇਵੀ, ਊਸ਼ਾ ਰਾਣੀ, ਅਮਰਪ੍ਰੀਤ ਕੋਰ, ਐਨ.ਸੀ.ਡੀ ਸੈਲ ਤੋਂ ਉਮੇਸ਼ ਕੁਮਾਰ, ਰੁਪਿੰਦਰ ਕੋਰ ਅਤੇ ਵਿਦਿਆਰਥੀ ਹਾਜ਼ਰ ਸਨ।   

LEAVE A REPLY

Please enter your comment!
Please enter your name here