ਸੀ-ਵਿਜ਼ਲ ਐਪ : 100 ਮਿੰਟ ਤੋਂ ਵੀ ਘੱਟ ਸਮੇਂ ’ਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ’ਚ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ’ਚੋਂ ਅਵੱਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 100 ਮਿੰਟ ਵਿਚ ਨਿਪਟਾਰਾ ਕਰਨ ਲਈ ਸ਼ੁਰੂ ਕੀਤੇ ਗਏ ਸੀ-ਵਿਜ਼ਲ ਐਪ ਜ਼ਰੀਏ 100 ਫੀਸਦੀ ਐਕੂਰੇਸੀ ਅਤੇ ਘੱਟ ਸਮੇਂ ਵਿਚ ਨਿਪਟਾਰਾ ਕਰਨ ਲਈ ਹੁਸ਼ਿਆਰਪੁਰ ਜਿਲ੍ਹਾ ਪੂਰੇ ਪੰਜਾਬ ਵਿਚ ਅਵੱਲ ਰਿਹਾ ਹੈ। ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਵਲੋਂ ਜ਼ਿਲਿ੍ਹਆਂ ਅਤੇ ਵਿਧਾਨ ਸਭਾ ਹਲਕਿਆਂ ਦੀ ਪ੍ਰਫਾਰਮੈਂਸ ਰਿਪੋਰਟ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚੋਂ ਹੁਸ਼ਿਆਰਪੁਰ ਵਿਚ ਸ਼ਿਕਾਇਤਾਂ ਦਾ ਐਵਰੇਜ ਸਮਾਂ 23.12 ਮਿੰਟ ਰਿਹਾ ਹੈ। ਦੂਜੀ ਵੱਡੀ ਉਪਲਬੱਧੀ ਇਹ ਹੈ ਕਿ ਪੰਜਾਬ ਵਿਚ ਹੁਸ਼ਿਆਰਪੁਰ ਹੀ ਅਜਿਹਾ ਜ਼ਿਲ੍ਹਾ ਹੈ ਜਿਥੇ ਸਾਰੇ 7 ਵਿਧਾਨ ਸਭਾ ਹਲਕਿਆਂ ਵਿਚ ਸੀ-ਵਿਜ਼ਲ ਐਪ ’ਤੇ ਕਾਰਗੁਜ਼ਾਰੀ 100 ਫੀਸਦੀ ਰਹੀ ਹੈ। ਇਸ ਤੋਂ ਇਲਾਵਾ ਇਕ ਅਜਿਹੀ ਵੀ ਸ਼ਿਕਾਇਤ ਸਾਹਮਣੇ ਆਈ ਹੈ, ਜਿਸ ਦਾ ਹੱਲ ਕੇਵਲ 8.33 ਮਿੰਟ ਵਿਚ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ, ਸੀ-ਵਿਜ਼ਲ ਟੀਮ ਅਤੇ ਫਲਾਇੰਗ ਸਕੁਐਡ ਟੀਮਾਂ ਦੀ ਸ਼ਲਾਘਾ ਕਰਦਿਆਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭਵਿੱਖ ਵਿਚ ਵੀ ਇਸੇ ਲਗਨ ਨਾਲ ਕੰਮ ਕਰਨ ਲਈ ਕਿਹਾ, ਤਾਂ ਜੋ ਵਿਧਾਨ ਸਭਾ ਚੋਣਾਂ ਸੁਚਾਰੂ ਢੰਗ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਮਾਣ ਹੈ ਜੋ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ।

Advertisements

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੀ-ਵਿਜ਼ਲ ਐਪ ਰਾਹੀਂ ਸ਼ਿਕਾਇਤਾਂ ਦੇ ਐਵਰੇਜ ਹੈਂਡÇਲੰਗ ਟਾਈਮ ਦੇ ਹਿਸਾਬ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਪੂਰੇ ਸੂਬੇ ਵਿਚ ਪਹਿਲੇ ਸਥਾਨ ’ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਸਮੇਂ 23 ਮਿੰਟ 12 ਸੈਕਿੰਡ ਵਿੱਚ ਸ਼ਿਕਾਇਤਾਂ ਦਾ ਨਬੇੜਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ 100 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿਚ ਵੀ ਜ਼ਿਲ੍ਹਾ ਪੂਰੇ ਸੂਬੇ ਵਿਚ ਅਵੱਲ ਹੈ। ਉਨ੍ਹਾਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ ਹੁਣ ਤੱਕ 336 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਘੱਟ ਸਮੇਂ ਵਿਚ ਸ਼ਿਕਾਇਤ ਦਾ ਨਿਪਟਾਰਾ 30 ਜਨਵਰੀ ਨੂੰ 8 ਮਿੰਟ 30 ਸੈਕਿੰਡ ਵਿਚ ਕੀਤਾ ਗਿਆ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਸੀ-ਵਿਜ਼ਲ ਜੋ ਕਿ ਐਂਡਰਾਏਡ ਪਲੇਟਫਾਰਮ ਅਧਾਰਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਜਿਸ ਰਾਹੀਂ ਆਈਆਂ ਸ਼ਿਕਾਇਤਾਂ ਦਾ 100 ਮਿੰਟ ਅੰਦਰ ਹੱਲ ਕੀਤਾ ਜਾਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੀ-ਵਿਜ਼ਲ ਰਾਹੀਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਈਆਂ 84 ਸ਼ਿਕਾਇਤਾਂ, ਦਸੂਹਾ ਤੋਂ 3, ਗੜ੍ਹਸ਼ੰਕਰ ਤੋਂ 17, ਹੁਸ਼ਿਆਰਪੁਰ ਤੋਂ 159, ਮੁਕੇਰੀਆਂ ਤੋਂ 14, ਸ਼ਾਮਚੁਰਾਸੀ ਤੋਂ 38 ਅਤੇ ਉੜਮੁੜ ਤੋਂ 21 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 63 ਫਲਾਇੰਗ ਸਕੁਐਡ ਟੀਮਾਂ ਲਗਾਈਆਂ ਗਈਆਂ ਹਨ ਜੋ ਕਿ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਇਨ੍ਹਾਂ ਦੇ ਹੱਲ ਲਈ ਪੱਬਾਂ ਭਾਰ ਹੋ ਜਾਂਦੀਆਂ ਹਨ।
ਸੀ-ਵਿਜ਼ਲ ਐਪ ’ਤੇ ਆਈ ਸ਼ਿਕਾਇਤ ਦਾ ਇਸ ਤਰ੍ਹਾਂ 100 ਮਿੰਟ ਵਿਚ ਹੁੰਦਾ ਹੈ ਨਿਪਟਾਰਾ:
ਸੀ-ਵਿਜ਼ਲ ਐਪ ’ਤੇ ਪ੍ਰਾਪਤ ਹੋਈ ਸ਼ਿਕਾਇਤ 5 ਮਿੰਟ ਵਿਚ ਹੀ ਫਲਾਇੰਗ ਸਕੁਐਡ ਟੀਮ ਨੂੰ ਸੌਂਪ ਦਿੱਤੀ ਜਾਂਦੀ ਹੈ। ਟੀਮ 15 ਮਿੰਟ ਵਿਚ ਸਬੰਧਤ ਸਥਾਨ ’ਤੇ ਪਹੁੰਚ ਜਾਂਦੀ ਹੈ। ਉਪਰੰਤ 30 ਮਿੰਟ ਵਿਚ ਸ਼ਿਕਾਇਤ ਰਿਟਰਨਿੰਗ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਸਬੰਧਤ ਰਿਟਰਨਿੰਗ ਅਧਿਕਾਰੀ ਵਲੋਂ ਉਸ ਸ਼ਿਕਾਇਤ ਦੇ ਅਗਲੇ 50 ਮਿੰਟ ਵਿੱਚ ਆਪਣੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here