ਜ਼ਿਲ੍ਹੇ ਵਿੱਚ ਕੋਵਿਡ-19 ਦੇ 16 ਪਾਜੇਟਿਵ ਮਰੀਜ, 2 ਮੌਤਾਂ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼): ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2095  ਨਵੇਂ ਸੈਪਲ ਲੈਣ  ਨਾਲ ਅਤੇ 1549 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 16 ਪਾਜੇਟਿਵ ਮਰੀਜ ਆਏ ਹਨ ਅਤੇ 02 ਮੌਤਾਂ ਵੀ ਹੋਈਆਂ ਹਨ।  ਉਨਾਂ ਦੱਸਿਆ ਕਿ ਹੁਣ ਤੱਕ  ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ  ਜ਼ਿਲ੍ਹੇ ਦੇ ਸੈਪਲਾਂ ਵਿੱਚੋ 37565 ਹੈ  ਅਤੇ ਬਾਹਰਲੇ ਜ਼ਿਲਿਆਂ ਤੋਂ 2811 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 40376 ਹੋ ਗਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 1078252 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 1037842 ਸੈਪਲ  ਨੈਗਟਿਵ ਹਨ ।  ਜਦ ਕਿ 4657 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 1075 ਹੈ ।ਐਕਟਿਵ ਕੇਸਾ ਦੀ ਗਿਣਤੀ  433 ਹੈ, ਜਦਕਿ ਠੀਕ ਹੋਏ ਮਰੀਜਾਂ ਦੀ ਗਿਣਤੀ 38868 ਹੈ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਮੀਡੀਆ ਰਾਹੀਂ  ਜ਼ਿਲ੍ਹਾ  ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇਂ ਹੁਣ ਕਰੋਨਾ ਦੇ ਕੇਸਾਂ ਵਿੱਚ ਥੋੜੀ ਕਮੀ ਆਈ ਹੈ ,ਪਰ ਇਸ ਕਮੀ ਨੂੰ  ਬਰਕਰਾਰ ਰੱਖਣ ਲਈ ਵੈਕਸੀਨੇਸ਼ਨ ਅਤੇ ਕੋਵਿਡ ਉਚਿਤ ਵਿਵਹਾਰ ਜਿਵੇਂ ਜਨਤਕ ਥਾਵਾਂ ਤੇ ਜਾਂ ਘਰ ਤੋਂ  ਬਾਹਰ ਜਾਣ ਸਮੇਂ  ਮਾਸਕ ਲਗਾਉਣਾ, ਸਮਾਜਿਕ ਦੂਰੀ ਅਤੇ ਸਮੇਂ ਸਮੇਂ ਸਿਰ ਹੱਥਾਂ ਦੀ ਸਫਾਈ ਰੱਖਣਾ ਆਦਿ ਕਰੋਨਾ ਤੋਂ ਬਚਾਓ ਦਾ ਕਾਰਗਰ ਉਪਰਾਲਾ ਹੈ ।

Advertisements

LEAVE A REPLY

Please enter your comment!
Please enter your name here