Monday, October 19, 2026
Home Chandigarh ਰਾਮ ਰਹੀਮ ਖਿਲਾਫ ਲੜ੍ਹਾਈ ਲੜ੍ਹਨ ਵਾਲੇ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ...

ਰਾਮ ਰਹੀਮ ਖਿਲਾਫ ਲੜ੍ਹਾਈ ਲੜ੍ਹਨ ਵਾਲੇ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਪਤਨੀ ਦਾ ਦੇਹਾਂਤ

ਚੰਡੀਗੜ੍ਹ ( ਦ ਸਟੈਲਰ ਨਿਊਜ਼) ਰਿਪੋਰਟ: ਜੋਤੀ ਗੰਗੜ੍ਹ। ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਪਤਨੀ ਕੁਲਵੰਤ ਕੌਰ ਦਾ ਬੁੱਧਵਾਰ ਰਾਤ ਦਿਲ ਦਾ ਦੌਰਾ ਪੈਣ ਲਾਲ ਦੇਹਾਂਤ ਹੋ ਗਿਆ।ਜਾਣਕਾਰੀ ਦੇ ਅਨੁਸਾਰ, ਮਸ਼ਹੂਰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜੋ ਚਿੱਠੀਆਂ ਲਿਖੀਆਂ ਗਈਆਂ ਸਨ, ਉਹ ਛਤਰਪਤੀ ਰਾਮਚੰਦਰ ਨੇ ਆਪਣੇ ਅਖਬਾਰ ਵਿੱਚ ਛਾਪੀਆਂ ਸਨ। ਪਹਿਲਾਂ ਛਤਰਪਤੀ ‘ਤੇ ਦਬਾਅ ਪਾਇਆ ਗਿਆ ਸੀ।

Advertisements

ਜਦੋਂ ਉਹ ਧਮਕੀਆਂ ਅੱਗੇ ਨਾ ਝੁਕਿਆ ਤਾਂ 24 ਅਕਤੂਬਰ 2002 ਨੂੰ ਸਿਰਸਾ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਛਤਰਪਤੀ ਰਾਮਚੰਦਰ ਦੀ 28 ਦਿਨਾਂ ਬਾਅਦ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

LEAVE A REPLY

Please enter your comment!
Please enter your name here