ਭਾਜਪਾ ਦੇ ਹੱਕ ਵਿੱਚ ਚੱਲ ਰਹੀ ਹੈ ਲਹਿਰ ਖੋਜੇਵਾਲ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਿਵੇਂ ਜਿਵੇਂ ਆਗਾਮੀ 20 ਫਰਵਰੀ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਉਵੇਂ ਕਪੂਰਥਲਾ ਹਲਕੇ ਵਿਚ ਸਿਆਸਤ ਤੇਜ਼ੀ ਫੜਦੀ ਜਾ ਰਹੀ ਹੈ।ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੇ ਮੁਤਾਬਕ ਹਲਕੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਦੇ ਰੌਂਅ ਵਿੱਚ ਹਨ।ਹਲਕੇ ਦੇ ਵਾਰਡ 25 ਮੁਹੱਲਾ ਕਾਇਮਪੂਰਾ ਵਿਖੇ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ ਦੀਆ ਕੋਸ਼ਿਸ਼ਾਂ ਸਦਕਾ ਆਯੋਜਿਤ ਇਕ ਭਾਰੀ ਇਕੱਠ ਵਿੱਚ ਚੋਣ ਪ੍ਰਚਾਰ ਦੌਰਾਨ ਖੋਜੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਦੇਖਣ ਵਿੱਚ ਆਇਆ ਕਿ ਨਾ ਕੇਵਲ ਸ਼ਹਿਰ ਦੇ ਪੜ੍ਹੇ ਲਿਖੇ ਲੋਕ ਬਲਕਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਖ਼ਾਸਕਰ ਕਿਸਾਨ ਭਾਈਚਾਰਾ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੋ ਤੁਰਿਆ ਹੈ।ਮੌਜੂਦਾ ਕਾਂਗਰਸੀ ਵਿਧਾਇਕ ਨੂੰ ਆੜੇ ਹੱਥੀਂ ਲੈਂਦਿਆਂ ਖੋਜੇਵਾਲ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਕਪੂਰਥਲਾ ਹਲਕੇ ਦੇ ਲੋਕਾਂ ਨੇ ਰਾਣਾ ਗੁਰਜੀਤ ਸਿੰਘ ਦੀ ਪਰਿਵਾਰਵਾਦ ਵਾਲੀ ਸਿਆਸਤ ਦੇਖੀ ਹੈ।

Advertisements

ਕੈਬਿਨੇਟ ਮੰਤਰੀ ਰਹਿੰਦੇ ਹੋਏ ਰਾਣਾ ਨੇ ਹਲਕੇ ਦਾ ਕੁਝ ਨਹੀਂ ਸਵਾਰੀਆਂ।ਖੋਜੇਵਾਲ ਨੇ ਭਾਜਪਾ ਦੇ ਆਉਣ ਤੇ ਔਰਤਾਂ ਦੀ ਸੁਰੱਖਿਆ ਅਤੇ ਮਹਿਲਾ ਸਸ਼ਕਤੀਕਰਨ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਜਿੱਤ ਤੋਂ ਬਾਅਦ ਇਲਾਕੇ ‘ਚ ਵਿਕਾਸ ਦੀ ਗੰਗਾ ਵਹਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਦਯੋਗ,ਆਈ.ਟੀ ਹੱਬ ਲਿਆਂਦਾ ਜਾਵੇਗਾ। ਨੌਜਵਾਨਾਂ ਨੂੰ ਹੁਨਰ ਸਿਖਿਆ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਚ ਕੋਈ ਵੀ ਅੰਤਰ ਨਹੀਂ ਹੈ ਕਿਉਂਕਿ ਅੱਜ ਤੱਕ ਜੋ ਵੀ ਵਾਅਦੇ ਭਾਜਪਾ ਵੱਲੋਂ ਲੋਕਾਂ ਨਾਲ ਕੀਤੇ ਗਏ ਹਨ,ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਦੀ ਨੁਹਾਰ ਬਦਲੀ ਜਾਵੇਗੀ।

ਇਸ ਮੌਕੇ ਅਕਾਸ਼ ਕਾਲੀਆਂ,ਰਾਜਿੰਦਰ ਸਿੰਘ ਧੰਜਲ,ਨਰੇਸ਼ ਸੇਠੀ ਰਾਜੀਵ ਅਰੋੜਾ, ਸੰਜੀਵ ਅਰੋੜਾ,ਰੁਪਿੰਦਰ ਸਿੰਘ,ਸਰਬਜੀਤ ਸਿੰਘ,ਮੁਕੇਸ਼ ਕਸ਼ਯਪ,ਗੁਰਦੀਪ ਸਿੰਘ ਧੰਜਲ,ਜਸਪਾਲ ਸਿੰਘ,ਮਲਕੀਤ ਸਿੰਘ,ਰਮੇਸ਼ ਕੁਮਾਰ,ਜੀਤਪਾਲ ਸਿੰਘ,ਵਿਕਾਸ,ਵਿੱਕੀ,ਸੋਨੂੰ,ਸਿਮਰਨ,ਵਿਜੈ ਕੁਮਾਰ, ਸੰਜੀਵ ਮਰਵਾਹਾ,ਅਮਿਤ ਮਰਵਾਹਾ,ਹਰਿੰਦਰ ਸਿੰਘ,ਰਾਜ ਕੁਮਾਰ,ਕੁਲਦੀਪ ਸਿੰਘ ਦਿਓਲ,ਸੰਨੀ ਬੈਂਸ ਆਦਿ ਵੱਡੀ ਗਿਣਤੀ ਵਿਚ ਲੋਜ ਹਾਜ਼ਰ ਸਨ।

LEAVE A REPLY

Please enter your comment!
Please enter your name here