ਖੋਜੇਵਾਲ ਨੇ ਪਿੰਡ ਖ਼ੁਸਰੋਪੁਰ ਵਿਖੇ ਕੀਤਾ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ, ਮੰਗਿਆ ਸਹਿਯੋਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਂਗਰਸੀਆਂ ਨੇ ਪੰਜਾਬੀਆਂ ਨੂੰ ਨੌਕਰੀਆਂ ਦੇਣ ਬਦਲੇ ਸਾਡੇ ਬੇਟੇ-ਬੇਟੀਆਂ ਨੂੰ ਡਾਂਗਾਂ ਨਾਲ ਕੁੱਟਿਆ ਜਦ ਕਿ ਆਪਣੇ ਧੀਆਂ ਪੁੱਤਰਾਂ ਨੂੰ ਸੰਵਿਧਾਨ ਤੋਂ ਬਾਹਰ ਜਾ ਕੇ ਨੌਕਰੀਆਂ ਦਿਵਾਈਆਂ।ਪਰ ਭਾਜਪਾ ਦੀ ਸਰਕਾਰ ਆਉਣ ਤੇ ਸਿਰਫ਼ ਦੋ ਸਾਲਾਂ ਦੇ ਸਮੇਂ ਵਿਚ ਹੀ ਹਰ ਵਿਭਾਗ ਵਿਚ ਪਈਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਇਨਾ ਗੱਲਾਂ ਦਾ ਪ੍ਰਗਟਾਵਾ ਕਪੂਰਥਲਾ ਹਲਕੇ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਖ਼ੁਸਰੋਪੁਰ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਤੇ ਰੋਸ਼ਨ ਸਬਰਵਾਲ,ਨੀਰੂ ਸ਼ਰਮਾ,ਸੰਨੀ ਬੈਂਸ, ਸਰਬਜੀਤ ਸਿੰਘ ਦਿਓਲ,ਅਜਾਇਬ ਸਿੰਘ,ਪਰਮਜੀਤ ਸਿੰਘ ਪੰਮਾ ਆਦਿ ਵਿਸ਼ੇਸ਼ ਹਾਜ਼ਰ ਸਨ। ਉਨ੍ਹਾਂ ਕਿਹਾ ਨੇ ਕਿਹਾ ਕਿ ਭਾਜਪਾ ਇਕ ਨਵੇਂ ਪੰਜਾਬ ਦਾ ਸਿਰਜਣਾ ਦਾ ਟੀਚਾ ਰੱਖਦੀ ਹੈ।ਜਿਸ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਬਹੁਤ ਵੱਡੀ ਚੁਨੌਤੀ ਹੈ।ਇਸ ਚੁਨੌਤੀ ਨੂੰ ਸਾਹਮਣੇ ਰੱਖਦੇ ਹੋਏ ਕਰਜ਼ੇ ਥੱਲੇ ਪੰਜਾਬ ਨੂੰ ਆਰਥਿਕ ਮਜ਼ਬੂਤ ਕਰਨ ਦੇ ਨਾਲ ਨਾਲ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਤੇ ਵੀ ਪੈਦਾ ਕੀਤੇ ਜਾਣਗੇ।ਖੋਜੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਕਪੂਰਥਲਾ ਵਿਚ ਆਈ ਟੀ ਹੱਬ ਅਤੇ ਫੂਡ ਪ੍ਰੋਸੈਸਿਸਟ ਉਦਯੋਗਾਂ ਨੂੰ ਲਿਆਉਣਾ ਹੈ।

Advertisements

ਜਿਸ ਨਾਲ ਪੇਂਡੂ ਅਤੇ ਸ਼ਹਿਰੀ ਦੋਹਾਂ ਇਲਾਕਿਆਂ ਵਿਚ ਨੌਕਰੀ ਦੇ ਮੌਕੇ ਲਿਆਂਦੇ ਜਾ ਸਕਣ। ਇਸ ਲਈ ਸਭ ਤੋਂ ਪਹਿਲਾਂ ਭਾਜਪਾ ਸਰਕਾਰ ਆਉਣ ਦੇ ਸਿਰਫ਼ ਦੋ ਸਾਲਾਂ ਵਿਚ ਹੀ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਕਪੂਰਥਲਾ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਲਈ ਮੁਫ਼ਤ ਕੋਚਿੰਗ ਸੈਂਟਰ ਖੋਲੇ ਜਾਣਗੇ ਤਾਂ ਕਿ ਕਪੂਰਥਲਾ ਦੇ ਨੌਜਵਾਨਾਂ ਨੂੰ ਉਨ੍ਹਾਂ ਸਰਕਾਰੀ ਨੌਕਰੀਆਂ ਹਾਸਿਲ ਕਰਨ ਲਈ ਤਿਆਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਪਹਿਲਾਂ ਤਿਆਰ ਕੀਤਾ ਜਾਵੇਗਾ। ਖੋਜੇਵਾਲ ਨੇ ਕਿਹਾ ਕਿ ਕੌੜੀ ਸਚਾਈ ਇਹ ਹੈ ਕਿ ਅੱਜ ਵੀ ਕਪੂਰਥਲਾ ਦੇ ਵਸਨੀਕ ਆਪਣੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਜਾਣ ਤੋਂ ਕਤਰਾਉਂਦੇ ਹਨ,ਕਿਉਂਕਿ ਥੋੜੀ ਜਿਹੀ ਐਮਰਜੈਂਸੀ ਹੋਣ ਤੇ ਮਰੀਜ਼ ਨੂੰ ਸਿੱਧਾ ਵੱਡੇ ਸ਼ਹਿਰਾਂ ਰੈਫ਼ਰ ਕਰ ਦਿਤਾ ਜਾਂਦਾ ਹੈ। ਇਸ ਦਾ ਕਾਰਨ ਸਿਵਲ ਹਸਪਤਾਲ ਵਿਚ ਸੁਵਿਧਾਵਾਂ ਦੀ ਕਮੀ ਹੋਣਾ ਹੈ।ਭਾਜਪਾ ਉਮੀਦਵਾਰ ਨੇ ਕਿਹਾ ਕਿ ਇਸ ਦੇ ਜ਼ਿੰਮੇਵਾਰ ਸਿੱਧੇ ਜ਼ਿੰਮੇਵਾਰ ਹਲਕਾ ਵਿਧਾਇਕ ਹਨ ਜਿਨ੍ਹਾਂ ਆਪਣੇ ਕਾਰਜ ਕਾਲ ਵਿਚ ਹਲਕੇ ਦੀ ਸਿਹਤ ਵਿਵਸਥਾ ਸੁਧਾਰਨ ਵੱਲ ਕੋਈ ਕਦਮ ਨਹੀਂ ਚੁੱਕੇ। ਬਲਕਿ ਆਪਣੇ ਕਾਰੋਬਾਰ ਚਮਕਾਉਣ ਵਿਚ ਰੁੱਝੇ ਰਹੇ।ਹੁਣ ਉਹ ਕਿਸ ਮੂੰਹ ਨਾਲ ਲੋਕਾਂ ਵਿਚ ਵੋਟਾਂ ਮੰਗਣ ਜਾ ਰਹੇ ਹਨ,ਜਦ ਕਿ ਲੋਕ ਹੁਣ ਰਾਣਾ ਨੂੰ ਕਦੀ ਮਾਫ਼ ਨਹੀਂ ਕਰਨਗੇ।ਇਸ ਮੌਕੇ ਤੇ ਧਰਮਿੰਦਰ ਸਿੰਘ ਮਿੰਟਾ, ਬਲਕਾਰ ਸਿੰਘ,ਸੋਹਨ ਸਿੰਘ,ਨਿਰਮਲ ਸਿੰਘ,ਮੋਹਨ ਸਿੰਘ,ਅਰਜਨ ਸਿੰਘ,ਸੰਦੀਪ ਸਿੰਘ,ਕੁਲਦੀਪ ਸਿੰਘ,ਸੁਰਜੀਤ ਸਿੰਘ, ਜਗਰੂਪ ਸਿੰਘ,ਸਾਬ੍ਹੀ,ਕੁਲਵੰਤ ਸਿੰਘ,ਕਸ਼ਮੀਰ ਕੌਰ,ਦਲਜੀਤ ਕੌਰ,ਗੁਰਜੀਤ ਕੌਰ,ਬਲਵੀਰ ਕੌਰ,ਸਤਨਾਮ ਕੌਰ, ਸੁਰਿੰਦਰ ਕੌਰ,ਲਵਪ੍ਰੀਤ ਕੌਰ,ਨੀਲਾਮ,ਰਾਣੀ,ਮਨਜੀਤ ਕੌਰ,ਮਨਦੀਪ ਕੌਰ,ਕਮਲਜੀਤ ਕੌਰ,ਸੁਰਜੀਤ ਕੌਰ,ਕਿਰਨ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here