Sunday, October 25, 2026
Home Chandigarh ਚੰਨੀ ਨੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ, ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ...

ਚੰਨੀ ਨੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ, ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਮਿਲੇਗੀ ਮੁਫ਼ਤ ਸਿੱਖਿਆਂ

ਚੰਡੀਗੜ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਲੋਕਾਂ ਲਈ ਕਈ ਸਾਰੇ ਵੱਡੇ ਐਲਾਨ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ‘ਚ ਸਰਕਾਰੀ ਸਿੱਖਿਆ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਮੁਫਤ ਸਿੱਖਿਆਂ ਦਿੱਤੀ ਜਾਵੇਗੀ ਅਤੇ ਇੰਨਾਂ ਹੀ ਨਹੀਂ ਵਿਦੇਸ਼ਾਂ ਵਿੱਚ ਪੜ੍ਹਣ ਦੇ ਇਛੁਕ ਨੋਜਵਾਨਾਂ ਨੂੰ ਵਜ਼ੀਫਾ ਵੀ ਮਿਲੇਗਾ। ਇਸਤੋਂ ਇਲਾਵਾ ਸੀਐਮ ਚੰਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਹਰ ਵਰਗ ਦੇ ਸਟੂਡੈਂਟਸ ਨੂੰ ਮੁਫ਼ਤ ਸਿੱਖਿਆ ਮਿਲੇਗੀ।

Advertisements

ਫੀਸ ਰੈਗੂਲੇਟਰੀ ਕਮਿਸ਼ਨ ਬਣਾਵਾਂਗੇ। ਸਰਕਾਰ ਦੇ ਪਹਿਲੇ ਸਾਲ ਇੱਕ ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ‘ਚ ਮੁਫਤ ਸਿੱਖਿਆ ਦੇਵਾਂਗੇ, ਇਹ ਸਿਰਫ ਐਲਾਨ ਨਹੀਂ ਹਨ। ਉਨ੍ਹਾਂ ਨੇ ਕਿਹਾ ਲੋਕ ਭਲੀ ਭਾਂਤ ਜਾਣੋ ਹਨ ਕਿ ਮੈਂ 111 ਦਿਨਾਂ ‘ਚ ਕੰਮ ਕੀਤੇ। ਲੋਕਾਂ ਨੂੰ ਪਤਾ ਹੈ ਕਿ ਬਿਜਲੀ ਦੇ ਬਿੱਲ, ਪੈਟਰੋਲ ਡੀਜ਼ਲ ਦੇ ਭਾਅ, ਸਭ ਘਟਾ ਦਿੱਤੇ ਹਨ।

LEAVE A REPLY

Please enter your comment!
Please enter your name here