ਬੱਚਿਆਂ ਨੇ ਪੈਰ ਛੂਹ ਅਤੇ ਆਰਤੀ ਉਤਾਰ ਕੇ ਮਨਾਇਆ ਮਾਤਾ-ਪਿਤਾ ਪੂਜਨ ਦਿਵਸ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਵਿੱਚ ਅਨੋਖਾ ਪਿਆਰ ਦਿਵਸ ਮਨਾਇਆ ਗਿਆ। ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਬਿਠਾ ਕੇ ਫੁੱਲਾਂ ਦੇ ਹਾਰ ਪਾ ਕੇ ਤਿਲਕ ਲਗਾਇਆ ਅਤੇ ਹੱਥਾਂ ਵਿੱਚ ਪੂਜਾ ਦੀ ਥਾਲੀ ਲੈ ਕੇ ਪੂਜਾ-ਅਰਚਨਾ ਕੀਤੀ। ਇਸ ਉਪਰੰਤ ਮਾਪਿਆਂ ਨੇ ਬੱਚਿਆਂ ਨੂੰ ਮਾਤਾ-ਪਿਤਾ ਨੇ ਬੱਚਿਆਂ ਨੂੰ ਗਲੇ ਲੱਗਾ ਕੇ ਅਸ਼ੀਰਵਾਦ ਦਿੱਤਾ। ਭਾਰਤੀ ਪਰੰਪਰਾ ਦੀ ਇਸ ਝਲਕ ਨੂੰ ਵੇਖਕੇ ਮਾਤਾ-ਪਿਤਾ ਸਮੇਤ ਮੌਜੂਦ ਹੋਰ ਲੋਕਾਂ ਦੀਆ ਵੀ ਅੱਖਾਂ ਗਿਲਿਆਂ ਹੋ ਗਈਆਂ।

Advertisements

ਇਹ ਸਾਰਾ ਪ੍ਰੋਗਰਾਮ ਸ਼ਿਵ ਮੰਦਿਰ ਬਗੀਚੀ ਵਿਖੇ 14 ਫਰਵਰੀ ਨੂੰ ਮੰਦਿਰ ਵਿੱਚ ਕਰਵਾਇਆ ਗਿਆ। ਮਾਤਾ-ਪਿਤਾ ਪੂਜਨ ਦਿਵਸ ਪ੍ਰੋਗਰਾਮ ਦਾ ਉਦਘਾਟਨ ਮੰਦਿਰ ਦੇ ਪੰਡਿਤ ਪੰਡਿਤ ਰਾਧੇ ਨੇ ਕੀਤਾ। ਪ੍ਰੋਗਰਾਮ ਵਿੱਚ ਸ਼ਾਮਿਲ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦਾ ਵੈਦਿਕ ਮੰਤਰ ਉਚਾਰਣ ਦੇ ਨਾਲ ਪੂਜਨ ਕੀਤਾ ਅਤੇ ਪੈਰ ਧੋਤੇ। ਇਸ ਤੋ ਬਾਅਦ ਮਾਤਾ-ਪਿਤਾ ਦੀ ਆਰਤੀ ਕੀਤੀ। ਇਸ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆ ਅੱਖਾਂ ਭਰ ਆਈਆਂ। ਪ੍ਰੋਗਰਾਮ ਵਿੱਚ ਸ਼ਹਿਰ ਦੇ ਕਈ ਸਿੱਖਿਆ ਸੰਸਥਾਨਾਂ ਦੇ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਆਏ ਸਨ।
ਪੰਡਿਤ ਰਾਧੇ ਨੇ ਕਿਹਾ ਕਿ ਅੱਜ ਦੇ ਦਿਨ ਮਾਤਾ-ਪਿਤਾ ਦੇ ਸਮਰਪਣ ਦਾ ਦਿਨ ਹੈ। ਮਾਤਾ-ਪਿਤਾ ਸਿੱਧੇ ਰੂਪ ਵਿੱਚ ਪ੍ਰਮਾਤਮਾ ਦਾ ਰੂਪ ਹੁੰਦੇ ਹਨ। ਮਾਤਾ-ਪਿਤਾ ਨੂੰ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਔਲਾਦ ਨੂੰ ਆਪਣੇ ਮਾਤਾ-ਪਿਤਾ ਨਾਲ ਨਿੱਤ ਕੁੱਝ ਦੇਰ ਉਸਦੇ ਵਿਚਾਰਾਂ ਨੂੰ ਸਾਂਝਾ ਕਰਨੀ ਚਾਹੀਦੀ ਹੈ। ਮਾਤਾ-ਪਿਤਾ ਦਾ ਵੀ ਬੱਚਿਆਂ ਦੇ ਪ੍ਰਤੀ ਦੋਸਤਾਨਾ ਵਤੀਰਾ ਵੀ ਹੋਣਾ ਚਾਹੀਦਾ ਹੈ। ਮਾਪਿਆਂ ਨੂੰ ਵੀ ਆਪਣੀ ਔਲਾਦ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਹੌਸਲਾ ਵਧਣਾ ਚਾਹੀਦਾ ਹੈ। ਮਾਪਿਆਂ ਦੀ ਸੇਵਾ ਕਰਕੇ ਹੀ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ। ਇਸ ਲਈ ਘੱਟੋ-ਘੱਟ ਫਰਜ਼ ਨਾ ਭੁੱਲੋ। ਸਾਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ।

LEAVE A REPLY

Please enter your comment!
Please enter your name here