ਡਾ.ਰਾਜ ਦੇ ਡੋਰ-ਟੂ-ਡੋਰ ਚੌਣ ਪ੍ਰਚਾਰ ਦੌਰਾਨ ਉਮੜੀ ਲੋਕਾਂ ਦੀ ਭੀੜ, ਵਿਰੋਧੀਆਂ ਦੇ ਉੱਡੇ ਹੋਸ਼, ਜਨਤਾ ਨੇ ਦਿੱਤਾ ਵੱਡੀ ਲੀਡ ਦਵਾਉਣ ਦਾ ਭਰੋਸਾ

ਚੱਬੇਵਾਲ ( ਦ ਸਟੈਲਰ ਨਿਊਜ਼): ਚੋਣ ਪ੍ਰਚਾਰ ਦੌਰਾਨ ਹਲਕਾ ਨਿਵਾਸੀਆਂ ਦਾ ਸਹਿਯੋਗ ਅਤੇ ਸਮਰਥਨ ਮਿਲਣ ਤੇ ਹਲਕਾ ਚੱਬੇਵਾਲ ਤੋਂ ਮੌਜੂਦਾ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਨੇ ਹਲਕਾ ਨਿਵਾਸਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਡਾ.ਰਾਜ ਨੇ ਕਿਹਾ ਕਿ ਉਹ ਅਪਣੇ ਹਲਕੇ ਦੇ ਲੋਕਾਂ ਦਾ ਕਰਜ ਕਦੇ ਵੀ ਨਹੀਂ ਚੁਕਾ ਸਕਦੇ। ਇਸ ਲਈ ਉਹ ਇੱਕ ਸੇਵਾਦਾਰ ਦੀ ਤਰ੍ਹਾਂ ਹਲਕਾ ਵਾਸੀਆਂ ਦੀ ਸੇਵਾ ਅਤੇ ਹਲਕੇ ਦੇ ਵਿਕਾਸ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਅਤੇ ਇੱਥੋਂ ਦੇ ਨਿਵਾਸੀਆਂ ਦਾ ਪੂਰਨ ਵਿਕਾਸ ਹੋ ਸਕੇ। ਹਲਕੇ ਦੇ ਅੱਲਗ-ਅੱਲਗ ਪਿੰਡਾਂ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਡਾ.ਰਾਜ ਨੂੰ ਭਾਰੀ ਜਨਸਮਰਥਨ ਮਿਲਣ ਨਾਲ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿਮ ਰੋਡ ਸ਼ੋ ਵਿੱਚ ਤਬਦੀਲ ਹੋ ਗਈ ਅਤੇ ਲੋਕਾਂ ਨੇ ਘਰਾਂ ਤੋ ਨਿਕਲ ਕੇ ਡਾ.ਰਾਜ ਨੂੰ ਅਪਣਾ ਸਮਰਥਨ ਦਿੱਤਾ। ਇਸ ਦੌਰਾਨ ਡਾ.ਰਾਜ ਨੇ ਕੋਟ ਫਤੂਹੀ, ਮਨਣਹਾਣਾ, ਪੰਚਨੰਗਲ, ਭਗਤੁਪੁਰ, ਖੁਸ਼ਹਾਲਪੁਰ, ਬਜਰਾਵਰ, ਪੱਟੀ, ਬੋਹਨ, ਸਿੰਬਲੀ, ਮੇਹਟਿਆਣਾ, ਖਨੌੜਾ, ਜੰਡੌਲੀ, ਸਾਰੰਗਵਾਲ ਅਤੇ ਵਿਛੂਹੀ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਜਨਤਾ ਦਾ ਭਾਰੀ ਸਮਰਥਨ ਮਿਲਿਆ।

Advertisements

ਇਸ ਮੌਕੇ ਤੇ ਡਾ.ਰਾਜ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਪਿਆਰ ਅਤੇ ਸਹਿਯੋਗ ਦੇ ਲਈ ਉਹ ਸਦਾ ਜਨਤਾ ਦੇ ਸ਼ੁਕਰਗੁਜ਼ਾਰ ਰਹਿਣਗੇ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ। ਡਾ.ਰਾਜ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੁਆਰਾ ਪ੍ਰਦੇਸ਼ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਕੇਵਲ ਆਪਣਾ ਅਤੇ ਆਪਣਿਆ ਖਾਸ ਲੋਕਾਂ ਦਾ ਵਿਕਾਸ ਕੀਤਾ ਹੈ, ਜਿਸ ਕਾਰਣ ਪੰਜਾਬ ਦਾ ਵਿਕਾਸ ਪਟਰੀ ਤੋਂ ਪੂਰੀ ਤਰ੍ਹਾਂ ਉਤਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਦੇ ਹੀ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਪਟਰੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਹਲਕੇ ਦੇ ਹਰ ਖੇਤਰ ਦੇ ਵਿਕਾਸ ਲਈ ਗ੍ਰਾਂਟ ਦੀ ਕਦੇ ਕਮੀ ਨਹੀਂ ਆਉਣ ਦਿੱਤੀ। ਡਾ. ਰਾਜ ਦੀ ਚੋਣ ਪ੍ਰਚਾਰ ਮੁਹਿਮ ਨੂੰ ਦੇਖਕੇ ਵਿਰੋਧੀ ਪਾਰਟੀਆਂ ਦੇ ਦੰਦ ਹੁਣ ਤੋਂ ਹੀ ਖੱਟੇ ਹੋ ਗਏ ਹਨ। ਇਸ ਤੋਂ ਇਲਾਵਾ ਕਾਂਗਰਸ ਨੂੰ ਜਨਤਾ ਦਾ ਸਮਰਥਨ ਦੇਖ ਕੇ ਆਪ ਦਾ ਝਾੜੂ ਵੀ ਪੂਰੀ ਤਰ੍ਹਾਂ ਨਾਲ ਤਿਣਕਾ-ਤਿਣਕਾ ਹੋ ਗਿਆ ਹੈ ਅਤੇ ਜਨਤਾ ਨੇ ਖੁਦ ਤੱਕੜੀ ਵਿੱਚ ਘੱਟ ਤੋਲਣ ਵਾਲਿਆਂ ਨੂੰ ਵੀ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਇਸ ਤੋਂ ਇਲਾਵਾ ਕਾਂਗਰਸੀਆਂ ਦਾ ਇੱਕਠ ਦੇਖ ਕੇ ਹਾਥੀ ਵੀ ਜੰਗਲ ਵੱਲ ਨੂੰ ਭੱਜ ਗਿਆ ਹੈ ਅਤੇ ਜਨਤਾ ਨੇ ਕਾਂਗਰਸ ਦੇ ਪੰਜੇ ਨਾਲ ਕਮਲ ਦਾ ਫੁੱਲ ਉਖਾੜ ਸੁੱਟਿਆ ਹੈ। ਇਸ ਦੌਰਾਨ ਲੋਕਾਂ ਨੇ ਡਾ.ਰਾਜ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਹਲਕੇ ਤੋਂ ਵੱਡੀ ਜਿੱਤ ਦਵਾ ਕੇ ਵਿਧਾਨਸਭਾ ਭੇਜਣਗੇ ਅਤੇ ਪ੍ਰਦੇਸ਼ ਵਿੱਚ ਚੰਨੀ ਸਰਕਾਰ ਦੇ ਹੱਥ ਮਜਬੂਤ ਕਰਨਗੇ।  

LEAVE A REPLY

Please enter your comment!
Please enter your name here