ਪਰਵਾਸੀ ਮਜ਼ਦੂਰਾਂ ਦੇ ਬਿਆਨ ਤੇ ਭੜਕੇ ਬਸਪਾ ਵਰਕਰਾਂ ਨੇ ਮੁੱਖ ਮੰਤਰੀ ਚੰਨੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਰਵਾਸੀ ਮਜ਼ਦੂਰਾਂ ਖਿਲਾਫ਼ ਦਿਤੇ ਬੇਹੂਦਾ ਤੇ ਅਪਤੀਜਨਕ ਬਿਆਨ ਕਰਕੇ ਸਮੂਹ ਦੇਸ਼ ਵਾਸੀਆਂ ਅੰਦਰ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ। ਚੰਨੀ ਦੇ ਬਿਆਨ ਤੋਂ ਭੜਕੇ ਬਸਪਾ ਅਕਾਲੀ ਵਰਕਰਾਂ ਨੇ ਦਿਨੇਸ਼ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਖੇ ਚਰਨਜੀਤ ਚੰਨੀ ਦਾ ਪੁਤਲਾ ਫ਼ੂਕ ਕੇ ਕਾਂਗਰਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਦਿਨੇਸ਼ ਪਪੂ ਸਕੱਤਰ ਬਸਪਾ ਪੰਜਾਬ ਨੇ ਚਰਨਜੀਤ ਚੰਨੀ ਦੇ ਬਿਆਨ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਕੇ ਭਾਰਤ ਨੂੰ ਵੰਡਿਆ ਤੇ ਦੇਸ਼ ਵਾਸੀਆਂ ਦਾ ਸ਼ੋਸ਼ਣ ਕੀਤਾ।

Advertisements

ਕਾਂਗਰਸ ਦੇਸ਼ ਵਾਸੀਆਂ ਤੋਂ ਮੁਆਫੀ ਮੰਗੇ: ਦਿਨੇਸ਼ ਪੱਪੂ

ਉਨਾਂ ਕਿਹਾ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ।ਦਿਨੇਸ਼ ਪੱਪੂ ਨੇ ਕਿਹਾ ਪੰਜਾਬ ਵਿਚ ਅਕਾਲੀ ਬਸਪਾ ਉਮੀਦਵਾਰਾਂ ਦੀ ਚੜ੍ਹਤ ਦੇਖ ਕੇ ਕਾਂਗਰਸ,ਭਾਜਪਾ, ਆਪ ਪਾਰਟੀ ਦੇ ਆਗੂ ਬੁਖਲਾ ਗਏ ਹਨ। ਇਸ ਸਮੇਂ ਦਿਨੇਸ਼ ਪੱਪੂ ਤੋਂ ਇਲਾਵਾ ਮਨਸਾ ਰਾਮ ਹੰਸ,ਰੰਧਾਵਾ ਸਿੰਘ ਹੈਪੀ, ਸ਼ੇਰ ਸਿੰਘ ਸ਼ੇਰੀ,ਲਖਵਿੰਦਰ ਸਿੰਘ ਲੱਖੀ, ਸੁਰਿੰਦਰ ਸ਼ਿੰਦਾ,ਗੁਰਪ੍ਰੀਤ ਸਿੰਘ ਰਿੱਕੀ, ਮੁਖਤਿਆਰ ਸਿੰਘ,ਰਾਮ ਰਾਜ,ਪਿਆਰਾ ਲਾਲ ਵੀ ਹਾਜਰ ਸਨ।

LEAVE A REPLY

Please enter your comment!
Please enter your name here