ਪੁਰਾਤਨ ਝੰਡਾ ਸਾਹਿਬ ਦੀ ਰਸਮ ਨਾਲ ਹੀ ਜਾਣਿਆ ਜਾਂਦਾ ਹੈ ਸੂਸਾਂ ਦਾ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੇਲਾ ਸੂਸਾਂ ਝੰਡਾ ਸਾਹਿਬ ਕਰਕੇ ਹੀ ਜਾਣਿਆ ਜਾਂਦਾ ਹੈ। ਪਰ ਹੁਣ ਜੋ ਝੰਡਾ ਚੜਾਇਆ ਜਾਂਦਾ ਹੈ, ਉਹ ੋ ਬਾਬਾ ਜਵਾਹਰ ਦਾਸ ਜੀ ਦੇ ਸਮੇਂ ਤੋ ਵੱਖਰਾ ਹੈ। ਬਾਬਾ ਜੀ ਦੇ ਸਮੇਂ ਇਹ ਝੰਡਾ ਭਾਈ ਬੇਲਾ ਅਤੇ ਉਹਨਾਂ ਦੇ ਚੇਲਿਆਂ ਵਲੋਂ ਇਕ ਲੰਬੀ ਦਰਖਤਨੁਮਾ ਬੱਲੀ ਲਿਆ ਕੇ ਉਸ ਉਪਰ ਬਸਤਰ ਪਾ ਕੇ, ਖੰਭ ਲਗਾ ਕੇ ਅਸਥਾਨ ਨੇੜੇ ਲਗਾਇਆ ਗਿਆ, ਜਿਥੇ ਉਸ ਵਕਤ ਧੂਣਾ ਧੁਖਾਇਆ ਜਾਂਦਾ ਸੀ। ਉਸ ਵਕਤ ਇਹ ਚੇਤ ਮਹੀਨੇ ਵਿੱਚ ਪਹਿਲੀ ਵਾਰ ਝੁਲਾਇਆ ਗਿਆ ਸੀ। ਇਸਤੋ ਜਲਦੀ ਬਾਅਦ ਬਾਬਾ ਜੀ ਸ਼ਰੀਰ ਤਿਆਗ ਗਏ ਤੇ ਇਹ ਝੰਡੇ ਚਾੜਨ ਦੀ ਰਸਮ ਹਰੇਕ ਸਾਲ ਹੋਣ ਲਗੀ। ਇਸ ਤੋ ਬਾਅਦ ਸੰਗਤਾਂ ਮੇਲੇ ਦੇ ਰੂਪ ‘ਚ ਇਕੱਠੀਆਂ ਹੋਣ ਲਗ ਪਈਆਂ ਤੇ ਉਹਨਾਂ ਟਾਇਮਾਂ ‘ਚ ਡੇਰੇ ਦੇ ਆਲੇ-ਦੁਆਲੇ ਲੋਕਾਂ ਦੀ ਕਣਕ ਦੀ ਫਸਲ ਹੁੰਦੀ ਸੀ, ਜੋ ਮੇਲੇ ਕਰਕੇ ਬਹੁਤ ਖਰਾਬ ਹੁੰਦੀ ਸੀ। ਇਸ ਕਾਰਣ ਕਈ ਵਾਰ ਸੰਤਾਂ ਦੇ ਚੇਲਿਆਂ ਤੇ ਪਿੰਡ ਦੇ ਲੋਕਾਂ ‘ਚ ਤਕਰਾਰ ਵੀ ਹੋਈ। ਸਿਆਣਿਆ-ਮੋਹਤਬਰਾ ਤੇ ਸੰਤਾਂ ਨੇ ਆਪਸੀ ਸਲਾਹ ਕਰਕੇ ਇਹ ਝੰਡਾ ਚੜਾਉਣ ਦੀ ਰਸਮ ਜੇਠ ਦੀ ਸੰਗਰਾਂਦ ਤੈਅ ਕੀਤੀ , ਕਿਉਂਕਿ ਉਦੋਂ ਸਾਰੀ ਕਣਕ ਦੀ ਫਸਲ ਦੀ ਕਟਾਈ ਹੋ ਜਾਂਦੀ ਸੀ। ਖੇਤ ਸਾਰੇ ਵਿਹਲੇ ਹੋ ਜਾਂਦੇ ਸਨ। ਬਸ ਉਸ ਵਕਤ ਤੋ ਇਹ ਝੰਡਾ ਸਾਹਿਬ ਦਾ ਮੇਲਾ ਲਗਣਾ ਜੇਠ ਦੀ ਸੰਗਰਾਂਦ ਤੋ ਸ਼ੁਰੂ ਹੋਇਆ। ਇਹ ਇਕ ਵੱਖਰੇ ਡੇਰੇ ਅਤੇ ਮਤ ਵਾਂਗ ਵੱਖਰੇ ਤਰ੍ਹਾਂ ਦਾ ਝੰਡਾ ਸੀ।

Advertisements

ਇਸ ਝੰਡੇ ਤੇ ਲਲੇਰ, ਗਡੀਰੇ, ਚੂੜੇ ਠੂਠੀਆਂ ਤੇ ਖੰਬ ਅਤੇ ਹੋਰ ਕਈ ਕੁਝ ਉਸ ਵਕਤ ਦੀਆ ਰਸਮਾਂ ਅਨੁਸਾਰ ਬਝਦੇ ਆਏ ਪਰ ਦੋ-ਤਿੰਨ ਸਾਲ ਤੋ ਇਸਦਾ ਰੂਪ ਰੰਗ ਬਦਲ ਕੇ ਉਸਦਾ ਰੰਗ-ਢੰਗ ਬਦਲਿਆ ਜਾ ਰਿਹਾ ਹੈ, ਜਦਕਿ ਇਹ ਮੇਲਾ ਉਸ ਪੁਰਾਤਨ ਝੰਡੇ ਦੀ ਮਾਣ ਮਰਿਆਦਾ ਅਤੇ ਇਤਹਾਸ ਕਰਕੇ ਹੀ ਹੈ। ਦੱਸ ਦੇਈਏ ਕੁਝ ਕੁ ਦਹਾਕਿਆ ਤੱਕ ਇਸ ਡੇਰੇ ‘ਚ ਕੋਈ ਨਿਸ਼ਾਨ ਜਾਂ ਹੋਰ ਰਸਮ ਨਹੀਂ ਸੀ ਹੁੰਦੀ। ਸਾਲ 1984 ਤੋਂ 1990 ਵਿਚਕਾਰ ਪਿੰਡ ਦੇ ਗੁਰਦੁਆਰਾ ਸਾਹਿਬ ਤੋ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਰਖਣੇ ਅਰੰਭ ਕੀਤੇ ਗਏ। ਭੋਗ ਪਾ ਕੇ ਸਰੂਪ ਪਿੰਡ ਦੇ ਗੁਰੂ ਘਰ ਲਿਆਦੇ ਜਾਣ ਲਗ ਪਏ। ਲੋਕ ਪਾਠ ਰਖਾਉਣ ਲੱਗ ਪਏ। ਸਾਲ 1990 ਨੇੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਡੇਰੇ ‘ਚ ਇਕ ਕਮਰੇ ‘ਚ ਕਰਨਾ ਸ਼ੁਰੂ ਕਰ ਦਿਤਾ ਗਿਆ ਅਤੇ ਉਸ ਜਗ੍ਹਾ ਵੱਖਰਾ ਝੰਡਾ ਨਿਸ਼ਾਨ ਸਾਹਿਬ ਲਗਾਇਆ ਗਿਆ, ਜੋ ਗੁਰਦੁਆਰਾ ਸਾਹਿਬ ਵਿੱਚ ਲਗਦਾ ਹੈ, ਅੱਜ ਵੀ ਉਸ ਜਗ੍ਹਾ ਵੱਖਰਾ ਨਿਸ਼ਾਨ ਸਾਹਿਬ ਲਗਾਇਆ ਜਾਂਦਾ ਹੈ, ਜਿਥੇ ਅਖੰਡ ਪਾਠ ਹੁੰਦੇ ਹਨ। ਪਰ ਡੇਰੇ ਵਾਲਾ ਝੰਡਾ ਵੱਖਰਾ ਹੈ। ਡੇਰੇ ਵਿੱਚ ਬਾਬਾ ਜੀ ਦੇ ਸਮੇਂ ਧੂਣੇ ਲਗਦੇ ਸਨ। ਇਹ ਉਦਾਸੀ ਡੇਰਾ ਸੀ ਇਸਦੇ ਝੰਡੇ ਦੀ ਮਾਣ-ਮਰਿਆਦਾ ਸਭ ਤੋ ਵੱਖਰੀ ਸੀ। ਪਿਛਲੇ ਸਾਲ ਤੋ ਇਹ ਝੰਡਾ ਨਹੀਂ ਚੜਾਇਆ ਗਿਆ। ਸੌ ਸਾਲ ਤੋਂ ਡੇਰੇ ਤੇ ਕਾਬਜ ਧਿਰ ਤੇ ਪਿੰਡ ਦੇ ਲੋਕਾਂ ‘ਚ ਕੇਸ ਚਲਦੇ ਹੋਣ ਕਰਕੇ ਡੇਰਾ ਬੰਦ ਹੈ। ਕੋਰਟ ਸਟੇ੍ਹ ਕਰਕੇ ਕਾਬਜ ਧਿਰ ਕਹ ਰਹੀ ਕਿ ਡੇਰਾ ਸਾਨੂੰ ਪੰਚਾਇਤ ਨੇ ਲਿਖ ਕੇ ਦਿੱਤਾ। ਪਰ ਕੇਸ ਲੜ ਰਹੀ ਪਿੰਡ ਦੀ ਧਿਰ ਦੇ ਲੋਕ ਕਿਹ ਰਹੇ ਹਨ ਕਿ ਡੇਰਾ ਪਿੰਡ ਦੀ ਧਰੋਹਰ ਹੈ। ਪੰਚਾਇਤ ਇਸਦੀ ਮਾਲਕ ਨਹੀਂ।
ਬਸ ਇਸਤੇ ਕੋਰਟ ਨੇ ਪਿਛਲੇ ਸਾਲ ਸਟੇ੍ਹ ਤੋੜਿਆ ਸੀ। ਇਸ ਤੋਂ ਬਾਅਦ ਡੇਰੇ ਤੇ ਕਾਬਿਜ ਧਿਰ ਵਲੋਂ ਕਚਾ ਸਟੇ੍ਹ ਲੈ ਲਿਆ ਗਿਆ। ਡੇਰਾ ਉਸ ਵਕਤ ਬੰਦ ਸੀ ਅਤੇ ਅੱਜ ਵੀ ਆਮ ਸੰਗਤ ਲਈ ਬੰਦ ਹੈ। ਮੇਲਾ ਫਿਰ ਜੇਠ ਦੀ ਸੰਗਰਾਂਦ ਨੂੰ ਆ ਰਿਹਾ ਹੈ। ਸੰਗਤ ‘ਚ ਡੇਰਾ ਬੰਦ ਹੋਣ ਕਾਰਣ ਬਹੁਤ ਨਿਰਾਸ਼ਾ ਹੈ। ਸਾਰੀਆ ਧਿਰਾਂ ਨੂੰ ਰਲ ਮਿਲ ਵਿਚਾਰ ਵਿਟਾਂਦਰਾ ਕਰਕੇ ਉਸ ਝੰਡਾ ਸਾਹਿਬ ਨੂੰ ਚੜਾਇਆ ਜਾਣਾ ਚਾਹੀਦਾ ਜਿਸ ਕਰਕੇ ਇਸ ਅਸਥਾਨ ਦੀ ਦੁਨੀਆ ਤੇ ਪਹਿਚਾਣ ਹੈ ਅਤੇ ਜੋ ਡੇਰੇ ਦੀ ਸ਼ਾਨ ਹੈ।

LEAVE A REPLY

Please enter your comment!
Please enter your name here