ਕਿਸਾਨਾਂ ਨੂੰ ਖਾਦ ਦੀ ਵੰਡ ਇਕਸਾਰ ਕੀਤੀ ਜਾਵੇ, ਨਹੀਂ ਤੇ ਹੋਵੇਗੀ ਕਾਰਵਾਈ: ਮੁੱਖ ਖੇਤੀਬਾੜੀ ਅਫਸਰ

ਜਲੰਧਰ (ਦ ਸਟੈਲਰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਮੂਹ ਖਾਦ ਹੋਲਸੇਲ ਵਿਕਰੇਤਾਵਾਂ ਦੀ ਮੀਟਿੰਗ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਵਲੋਂ ਕਰਕੇ ਖਾਦਾਂ ਦੀ ਸੇਲ ਸਟਾਕ ਦਾ ਰਿਵੀਊ ਕੀਤਾ ਗਿਆ। ਉਨ੍ਹਾਂ ਸਮੂਹ ਖਾਦ ਵਿਕਰੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕਿਸਾਨਾਂ ਨੂੰ ਖਾਦ ਦੀ ਵੰਡ ਇਕਸਾਰ ਕੀਤੀ ਜਾਵੇ। ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰਾਂ ਨੂੰ ਇਸ ਸਬੰਧੀ ਤੁਰੰਤ ਧਿਆਨ ਦਿੰਦੇ ਹੋਏ ਕਿਸਾਨਾਂ ਨਾਲ ਰਾਬਤਾ ਕਰਦੇ ਹੋਏ ਚੈਕਿੰਗ ਤੇਜ਼ ਕਰਨ ਅਤੇ ਸੈਂਪਲਿੰਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਡੀਲਰਾਂ ਵਿਰੁੱਧ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਨੂੰ ਲਿਖਤੀ ਕਾਰਵਾਈ ਲਈ ਲਿਖਿਆ ਜਾਵੇ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਅਮਲ ਵਿੱਚ ਲਿਆਉਣਦੀ ਜਾ ਸਕੇ।

Advertisements

ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਖਾਦਾਂ ਦੇ ਰੈਕ ਲਗਾਤਾਰ ਲੋੜ ਅਨੁਸਾਰ ਆ ਰਹੇ ਹਨ ਅਤੇ ਜਿਲ੍ਹਾ ਜਲੰਧਰ ਲਈ ਹੋਰ ਮੰਗ ਕੀਤੀ ਗਈ ਹੈ। ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਅਨੁਸਾਰ ਹੀ ਖਾਦ ਦੀ ਖਰੀਦ ਕੀਤੀ ਜਾਵੇ। ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਫਸਲ ਦਾ ਸਮੇਂ ਸਮੇਂ ਤੇ ਨਿਰੀਖਣ ਕਰਨ ਤਾਂ ਜੋ ਪੀਲੀ ਕੁੰਗੀ ਜਾਂ ਹੋਰ ਕਿਸੇ ਕੀੜੇ ਮਕੌੜੇ ਜਾਂ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ।

LEAVE A REPLY

Please enter your comment!
Please enter your name here