Wednesday, October 21, 2026
Home International ਆਈਸੀਜੇ ਯੂਕਰੇਨ-ਰੂਸ ਸੰਕਟ ਮਾਮਲੇ ਦੀ 7 ਤੇ 8 ਮਾਰਚ ਨੂੰ ਅੰਤਰਰਾਸ਼ਟਰੀ ਅਦਾਲਤ...

ਆਈਸੀਜੇ ਯੂਕਰੇਨ-ਰੂਸ ਸੰਕਟ ਮਾਮਲੇ ਦੀ 7 ਤੇ 8 ਮਾਰਚ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਕਰੇਗੀ ਸੁਣਵਾਈ

ਨਵੀਂ ਦਿੱਲੀ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅੰਤਰਰਾਸ਼ਟਰੀ ਨਿਆਂਪਾਲਿਕਾ (ਆਈਸੀਜੇ.) ਨੇ ਯੂਕਰੇਨ ਦੀ ਪਹਿਲੀ ਪਟੀਸ਼ਨ ਦਾ ਨੋਟਿਸ ਲਿਆ ਤੇ ਰੂਸ ਨੂੰ ਅਦਾਲਤ ਦੇ ਹੁਕਮਾਂ ਦੀ ਇਸ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਕਿ ਇਸ ਦਾ ਅਸਲ ਵਿੱਚ ਕੋਈ ਪ੍ਰਭਾਵ ਹੋਵੇ। ਅੰਤਰਰਾਸ਼ਟਰੀ ਨਿਆਂਪਾਲਿਕਾ (ਆਈਸੀਜੇ) ਯੂਕਰੇਨ-ਰੂਸ ਸੰਕਟ ਮਾਮਲੇ ਵਿੱਚ 7 ਅਤੇ 8 ਮਾਰਚ ਨੂੰ ਹਾਈਬ੍ਰਿਡ ਫਾਰਮੈਟ ਵਿੱਚ ਸੁਣਵਾਈ ਕਰੇਗੀ। ਆਈਸੀਜੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਯੂਕਰੇਨ ਬਨਾਮ ਰੂਸ ਵਿੱਚ ਨਸਲਕੁਸ਼ੀ ਤੇ ਜੰਗ ਦੇ ਖਿਲਾਫ ਜਨਤਕ ਸੁਣਵਾਈ ਸੋਮਵਾਰ ਤੇ ਮੰਗਲਵਾਰ ਨੂੰ ਹੋਵੇਗੀ। ਸੁਣਵਾਈ ਹੇਗ ਦੇ ਪੀਸ ਪੈਲੇਸ ਵਿੱਚ ਹੋਵੇਗੀ।

Advertisements

ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਨੇ ਰੂਸ ਦੇ ਵਿਦੇਸ਼ ਮੰਤਰੀ ਅਤੇ ਜੱਜ ਜੇਈ ਡੋਨੋਹੂ ਨੂੰ ਸੰਬੋਧਿਤ ਕੀਤੇ ਗਏ ਪੱਤਰ ਵਿਚ ਕਿਹਾ ਕਿ ਰੂਸ ਨੂੰ ਅਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਜਿਸ ਨਾਲ ਅਦਾਲਤ ਦੇ ਆਦੇਸ਼ ਦਾ ਢੁਕਵਾਂ ਪ੍ਰਭਾਵ ਹੋਵੇ। 26 ਫਰਵਰੀ ਨੂੰ ਯੂਕਰੇਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਰੂਸ ‘ਤੇ ਆਪਣੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਤੇ ਆਪਣੇ ਦੇਸ਼ ਵਾਸੀਆਂ ਦੇ ਕਤਲੇਆਮ ਦਾ ਦੋਸ਼ ਵੀ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਰੂਸ ਨੇ ਲੁਹਾਨਸਕ ਅਤੇ ਡੋਨੇਸਕ ਨੂੰ ਯੂਕਰੇਨ ਤੋਂ ਵੱਖ ਕਰਨ ਵਾਲੇ ਦਸਤਾਵੇਜ਼ ਨੂੰ ਮਨਜ਼ੂਰੀ ਦੇ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।

LEAVE A REPLY

Please enter your comment!
Please enter your name here