ਸਾਇੰਸ ਸਿਟੀ ਵਿਖੇ ਡਾਗ ਸ਼ੋਅ 6 ਮਾਰਚ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 13ਵਾਂ ਅਤੇ 14ਵਾਂ ਆਲ ਬ੍ਰੀਡ ਓਪਨ ਡੋਗ ਸ਼ੋਅ 6 ਮਾਰਚ, ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ ਮੌਕੇ 40 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ।

Advertisements

ਇਸ ਮੌਕੇ ਯੁਕਰੇਨ ਤੋਂ ਓਲਗਾ ਕੇ ਹਿਮਲੇਵਿਸਕਾਇਆ, ਕੋਲਕਾਤਾ ਤੋ ਪ੍ਰਦੀਪ ਗੋਸ਼ ਅਤੇ ਕੋਟਕਪੂਰਾ ਤੋਂ ਡਾ. ਅੰਕਿਤ ਛਿੱਬਰ ਨੇ ਕੁੱਤਿਆਂ ਦੇ ਹੋਏ ਮੁਕਾਬਲਿਆਂ ਦੀ ਜੱਜਮੈਂਟ ਕਰਨਗੇ। ਦਾਇਆਮਾ ਹਰੀਸ਼ ਓਮ ਪ੍ਰਕਾਸ਼ ਐਸ.ਐਸ.ਪੀ ਕਪੂਰਥਲਾ ਮੱੁਖ ਮਹਿਮਾਨ ਦੇ ਤੌਰ ਤੇ ਡਾਗ ਸ਼ੋਅ ਵਿੱਚ ਹਾਜ਼ਰ ਹੋਣਗੇ। ਇਸ ਮੌਕੇ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

LEAVE A REPLY

Please enter your comment!
Please enter your name here