ਭਾਰਤ ਜੋੜੋ ਯਾਤਰਾ ‘ਚ ਸ਼ਾਮਿਲ ਹੋਣ ਲਈ ਦੀਪਕ ਸਲਵਾਨ ਸੈਂਕੜੇ ਵਰਕਰਾਂ ਨੂੰ ਬਸਾ, ਕਾਰਾਂ ‘ਚ ਲੈਕੇ ਰਵਾਨਾ ਹੋਏ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਤੇ ਵਾਰਡ ਨੰਬਰ 1 ਦੇ ਕੌਂਸਲਰ ਵੀਨਾ ਸਲਵਾਨ ਦੀ ਦੇਖਰੇਖ ਚ ਕਾਂਗਰਸੀ ਲੀਡਰਾਂ ਤੇ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਹਜ਼ੂਮ ਬਸ , ਕਾਰਾਂ ਚ ਭਾਰਤ ਜੋੜੋ ਯਾਤਰਾ ਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ ਜਿਕਰਯੋਗ ਹੈ ਸਾਂਸਦ ਚੋਧਰੀ ਸੰਤੋਖ ਸਿੰਘ ਦੇ ਦੇਹਾਂਤ ਕਰਕੇ 24 ਘੰਟਿਆਂ ਲਈ ਯਾਤਰਾ ਰੱਧ ਕੀਤੀ ਗਈ ਸੀ ਹੁਣ ਯਾਤਰਾ ਐਤਵਾਰ ਨੂੰ ਦੁਪਹਿਰ 3 ਵਜੇ ਪਠਾਨਕੋਟ ਬਾਈਪਾਸ ਜਲੰਧਰ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗੀ!

Advertisements

ਇਸ ਮੌਕੇ ਦੀਪਕ ਸਲਵਾਨ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਅਸਲ ਵਿਚ ਭਾਰਤ ਨੂੰ ਜੋੜੇਗੀ ਦੇਸ਼ ਅੰਦਰ ਮੋਦੀ ਰਾਜ ਵਿੱਚ ਸਬ ਕੁਝ ਖਿਲਰ ਗਿਆ ਹੈ ਮਹਿੰਗਾਈ,  ਭ੍ਰਿਸ਼ਟਾਚਾਰ,ਬੇਰੋਜਗਾਰੀ,ਕਰਾਇਮ ਦਾ ਬੋਲਬਾਲਾ ਹੈ ਸੂਬੇ ਦੇ ਹਾਲਤ ਵੀ ਇਹੋ ਜਿਹੇ ਹਨ ਕਾਂਗਰਸ ਪਾਰਟੀ ਦੇ ਰਾਜ ਵਿੱਚ ਹੀ ਭਾਰਤ ਤੇ ਪੰਜਾਬ ਖੁਸ਼ਹਾਲ ਹੋਇਆ ਹੈ ਇਸ ਲਈ ਦੇਸ਼ ਤੇ ਸੂਬੇ ਦੇ ਇੱਕ ਇੱਕ ਨਾਗਰਿਕ ਨੂੰ ਨਾਲ ਲੈਕੇ ਰਾਹੁਲ ਗਾਂਧੀ ਪੂਰੇ ਭਾਰਤ ਅੰਦਰ ਪੈਦਲ ਮਾਰਚ ਕਢਕੇ ਭਾਰਤ ਨੂੰ ਜੋੜ ਰਹੇ ਹਨ ਜਿਸ ਵਿਚ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈਕੇ ਪੂਰੀ ਤਨਦੇਹੀ ਨਾਲ ਭਾਰਤ ਜੋੜੋ ਯਾਤਰਾ ਨੂੰ ਕਾਮਯਾਬ ਕਰਨ ਲਈ ਤੱਤਪਰ ਹਾਂ ਇਸ ਮੌਕੇ ਕਾਰਜ ਬਾਜਵਾ,ਪਰਮਿੰਦਰ ਬਨੂੰ, ਪਰਮਜੀਤ ਸਨੀ,ਅਕਬਰ ਆਲਮ ਆਦਿ ਹਾਜ਼ਿਰ ਹਨ! 

LEAVE A REPLY

Please enter your comment!
Please enter your name here