ਹੁਸ਼ਿਆਰਪੁਰ ਵਿੱਚ ਕਾਂਗਰਸ ਦੀ ਹਾਰ ਤੇ ਕਰਮਵੀਰ ਬਾਲੀ ਨੇ ਅਰੋੜਾ ਨੂੰ ਘੇਰਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿੱਚ ਕਾਂਗਰਸ ਦੀ ਹਾਰ ਤੋ ਬਾਅਦ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਜੈਸੀ ਕਰਨੀ ਵੈਸੀ ਭਰਨੀ। ਹੁਸ਼ਿਆਰਪੁਰ ਵਿੱਚ ਸਿਰਫ ਸੁੰਦਰ ਸ਼ਾਮ ਅਰੋੜਾ ਨੇ ਟਕਸਾਲੀ ਕਾਂਗਰਸੀਆਂ ਨੂੰ ਕਾਂਗਰਸ ਵਿਚੋਂ ਕੱਢਣ ਤੋਂ ਇਲਾਵਾ ਕੁਝ ਨਹੀਂ ਕੀਤਾ। ਆਖਿਰ ਟਕਸਾਲੀ ਕਾਂਗਰਸੀ ਬ੍ਰਹਮਸ਼ੰਕਰ ਜਿੰਪਾ ਦੇ ਹੱਥੋਂ ਸੁੰਦਰ ਸ਼ਾਮ ਅਰੋੜਾ ਦੀ ਬਣਾਈ ‘ਅਰੋੜਾ ਕਾਂਗਰਸ’ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ। ਸੁੰਦਰ ਸ਼ਾਮ ਅਰੋੜਾ ਨੂੰ ਘਮੰਡ ਸੀ ਕਿ ਉਨਾਂ ਨਾਲ 50 ਕਾਊਂਸਲਰ, ਮੇਅਰ, ਚੇਅਰਮੈਨ ਵਗੈਰਾ ਹਨ ਜਿਨ੍ਹਾਂ ਦੇ ਬਲ ਤੇ ਉਹ ਚੋਣਾਂ ਜਿੱਤਣ ਦੀ ਹੈਟ੍ਰਿਕ ਬਣਾਉਣਗੇ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ। ਕਰਮਵੀਰ ਬਾਲੀ ਨੇ ਕਿਹਾ ਕਿ ਅਰੋੜਾ ਨੇ ਹੁਸ਼ਿਆਰਪੁਰ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋ ਵਿਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੋਰ ਤਾਂ ਹੋਰ ਆਏ ਦਿਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ‘ਅਰੋੜਾ ਕਾਂਗਰਸ’ ਘਿਰੀ ਰਹੀ।

Advertisements

ਕਰਮਵੀਰ ਬਾਲੀ ਨੇ ਕਿਹਾ-ਮੈਂ ਮਾਂ ਚਿੰਤਪੂਰਨੀ ਦੇ ਦਰਬਾਰ ਸਿਰ ਝੁਕਾਅ ਕੇ ਆਪਣੀ ਭੁੱਲ ਸਵੀਕਾਰ ਕਰਾਂਗਾ ਅਤੇ ਮਾਫੀ ਮੰਗਾਗਾ ਕਿ ਇਸ ਤਰ੍ਹਾਂ ਦੇ ਆਦਮੀ ਦੇ ਲਈ ਉਨ੍ਹਾਂ ਨੇ ਜੋ ਕੁਰਬਾਨੀ ਦਿੱਤੀ ਸੀ ਉਸ ਲਈ ਮਾਫ ਕੀਤਾ ਜਾਵੇ। ਇਸ ਮੌਕੇ ਤੇ ਚੇਅਰਮੈਨ ਨਵਲ ਕਿਸ਼ੋਰ ਕਾਲੀਆ, ਬਲਵਿੰਦਰ ਕੁਮਾਰ, ਉਤਮ ਸਿੰਘ, ਵਿਪਨ ਕੁਮਾਰ, ਪ੍ਰਦੀਪ ਕੁਮਾਰ, ਸ਼ਮਸ਼ੇਰ ਸਿੰਘ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here