ਬਸਪਾ ਵਫਦ ਦਿਨੇਸ਼ ਪਪੂ ਦੀ ਅਗਵਾਈ ਚ’ ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਨੂੰ ਮਿਲਿਆ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦਾ ਵਫਦ ਕਮਾਲਪੁਰ ਦੀ ਗਲੀ ਨੰਬਰ 11 ਨੂੰ ਜਲਦ ਬਣਾਉਣ ਦੀ ਮੰਗ ਨੂੰ ਲੈ ਕੇ ਦਿਨੇਸ਼ ਪਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਛਿੰਦਾ ਨੂੰ ਮਿਲਿਆ। ਬਸਪਾ ਆਗੂ ਦਿਨੇਸ਼ ਪਪੂ ਨੇ ਕਿਹਾ ਕਿ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਮਹਲਾ ਕਮਾਲਪੁਰ ਦੀ ਗਲੀ ਨੰਬਰ 11 ਪੁਟੀ ਪਈ ਹੈ ਜਿਥੋਂ ਆਮ ਲੋਕਾਂ ਦਾ ਅਤੇ ਸਕੂਲ ਜਾਣ ਵਾਲੇ ਬੱਚਿਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਮੇਅਰ ਵਲੋਂ ਬਸਪਾ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਟੁਟੀ ਗਲੀ ਦਾ ਕੰਮ ਤਿੰਨ ਦਿਨਾਂ ਵਿਚ ਸ਼ੁਰੂ ਕਰਵਾ ਦਿਤਾ ਜਾਵੇਗਾ।

Advertisements

ਮੇਅਰ ਨੇ ਮੌਕੇ ਤੇ ਠੇਕੇਦਾਰ ਨੂੰ ਬੁਲਾ ਕੇ ਗਲੀ ਦੇ ਕੰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਠੇਕੇਦਾਰ ਨੂੰ ਤਿੰਨ ਦਿਨਾਂ ਵਿਚ ਕੰਮ ਸ਼ੁਰੂ ਕਰਨ ਲਈ ਕਿਹਾ। ਇਸ ਸਮੇਂ ਬਸਪਾ ਪੰਜਾਬ ਸਕੱਤਰ ਦਿਨੇਸ਼ ਪਪੂ ਨੇ ਮੇਅਰ ਦਾ ਧਨੰਬਾਦ ਕਰਦਿਆਂ ਕਿ ਜੇਕਰ ਇਕ ਹਫਤੇ ਦੇ ਅੰਦਰ ਅੰਦਰ ਗਲੀ ਨਾ ਬਣੀ ਤਾਂ ਮਹਲਾ ਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਦਾ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਵਰਿੰਦਰ ਪਰਹਾਰ ਸ਼ਹਿਰੀ ਪ੍ਰਧਾਨ, ਜੌਨੀ ਬੋਹਰਾ,ਮਨਸਾ ਰਾਮ, ਸਤੀਸ਼ ਪਾਲ,ਰਵੀ ਕੁਮਾਰ,ਨਸੀਬ ਚੰਦ, ਬਿਲਾ ਕਮਾਲਪੁਰ, ਸੰਜੀਵ ਲਾਡੀ, ਵੀ ਹਾਜਰ ਸਨ।

LEAVE A REPLY

Please enter your comment!
Please enter your name here