ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾਂ ਕਰਨ ਸਬੰਧੀ ਕਮਿਸ਼ਨਰ ਨੇ ਪਲਾਸਟਿਕ ਦੇ ਥੋਕ ਵਿਕਰੇਤਾਵਾਂ ਨਾਲ ਕੀਤੀ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਪਲਾਸਟਿਕ ਦੇ ਥੋਕ ਵਿਕਰੇਤਾਵਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇਦਿਆਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਸਕੱਤਰ ਅਮਰਦੀਪ ਸਿੰਘ ਗਿੱਲ ਸੁਪਰਡੰਟ ਅਮਿਤ ਕੁਮਾਰ, ਗੁਰਮੇਲ ਸਿੰਘ, ਇੰਸਪੈਕਟਰ ਸੰਜੀਵ ਅਰੋੜਾ ਇਸ ਮੋਕੇ ਤੇ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਨੂੰ ਸਬੋਧਨ ਕਰਦਿਆਂ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕੀ ਰਾਜ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਲਗਾਈ ਹੋਈ ਹੈ ਇਸ ਲਈ ਸ਼ਹਿਰ ਨੂੰ ਪਲਾਸਿਟਕ ਮੁਕਤ ਬਣਾਉਣ ਲਈ ਪਾਬੰਦੀ ਸੂਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਬੰਦ ਕਰਕੇ ਪ੍ਰਦੂਸ਼ਨ ਰਹਿਤ ਕੈਰੀ ਬੈਗ ਹੀ ਵੇਚੇ ਅਤੇ ਵਰਤੇ ਜਾਣ ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸਟਾਫ ਵੱਲੋਂ ਸ਼ਹਿਰ ਵਿੱਚ ਚੈਕਿੰਗ ਕੀਤੀ ਜਾਵੇਗੀ ਅਤੇ ਪਲਾਸਟਿਕ ਦੇ ਲਿਫਾਫੇ ਵੇਚਣ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

Advertisements

ਉਹਨਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾਂ ਵਰਤੱਣ ਸਬੰਧੀ ਪ੍ਰੇਰਿਤ ਕਰਨ ਅਤੇਂ ਉਹਨਾਂ ਨੂੰ ਆਪਣਾ ਖਾਣ ਪੀਣ ਦਾ ਸਮਾਨ ਖਰੀਦਣ ਸਮੇਂ ਕੱਪੜੇ ਦੇ ਥੈਲਿਆਂ ਦੀ ਹੀ ਵਰਤੋ ਕਰਣ ਲਈ ਕਹਿਣ। ਉਹਨਾਂ ਪਲਾਸਟਿਕ ਦੇ ਥੋਕ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫੇ ਨਗਰ ਨਿਗਮ ਦੇ ਦਫ਼ਤਰ ਵਿਖੇ ਜਮਾਂ ਕਰਵਾਉਣ ਅਤੇ ਸ਼ਹਿਰ ਨੂੰ ਪ੍ਰਦੂਸ਼ਨ ਰਹਿਤ ਬਣਾਉਣ ਵਿੱਚ ਸਹਿਯੋਗ ਦੇਣ।
ਇਸ ਮੀਟਿੰਗ  ਵਿੱਚ ਸ਼ਹਿਰ ਦੀਆ ਵੱਖ—ਵੱਖ ਸੁਸਇਟੀਆਂ ਦੇ ਨੁਮਾਇਦੀਆਂ ਨੇ ਹਿੱਸਾ ਲਿਆ। ਜਿਸ ਵਿੱਚ ਤਰਸੇਮ ਮੋਦਗਿੱਲ, ਰਜਿੰਦਰ ਮੋਦਗਿੱਲ, ਜੀ.ਐਸ ਬਾਵਾ, ਕੁਲਵਿੰਦਰ ਸਿੰਘ, ਕੁਲਵੰਤ ਪਸਰੀਚਾ,ਮਨਮੋਹਨ ਸਿੰਘ ਚਾਵਲਾ,ਭੀਸ਼ਮ ਭਾਟੀਆ, ਦੀਪਕ ਗੁਪਤਾ, ਮੋਹਿਤ ਕਪੂਰ, ਮਨੋਜ਼ ਕੁਮਾਰ, ਪਰਮਜੀਤ ਸਿੰਘ, ਸੰਜੀਵ ਕੁਮਾਰ, ਪਾਰਸ ਆਦੀਆ, ਸੰਜੇ ਕੁਮਾਰ, ਖੇਰਾਤੀ ਲਾਲ, ਅਭਿਨਾਸ਼ ਕੁਮਾਰ, ਸ਼ਾਮ ਨਰੂਲਾ, ਰੀਸ਼ਬ ਜੈਨ, ਵਰੂਣ ਜੈਨ, ਦਲੀਪ ਸਿੰਘ, ਗੋਪਾਲ ਕ੍ਰਿਸ਼ਨ, ਚੀਰਾਗ ਢੱਲ, ਰਵਿੰਦਰ ਸ਼ਾਹ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here