ਟਾਂਡਾ ਵਿਚੱ ਗਊ ਹੱਤਿਆ ਦੇ ਮਾਮਲੇ ਵਿੱਚ 2 ਔਰਤਾਂ ਸਮੇਤ 7 ਆਰੋਪੀ ਗਿ੍ਰਫਤਾਰ, ਪੁੱਛਗਿੱਛ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਟਾਂਡਾ ਵਿੱਚ ਗਊ ਹੱਤਿਆ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਨੂੰ 36 ਘੰਟੇ ਵਿੱਚ ਟ੍ਰੇਸ ਕਰਨ ਦਾ ਦਾਵਾ ਕਰਦਿਆ 7 ਆਰੋਪੀਆਂ ਤੇ ਅੱਲਗ-ਅੱਲਗ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਿਲ ਹਨ। ਪੁਲਿਸ ਨੇ ਆਰੋਪਿਆਂ ਵਲੋਂ ਗਊਆਂ ਨੂੰ ਲਿਆਉਣ ਲਈ ਵਰਤਿਆ ਗਿਆ ਵਾਹਨ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਆਰੋਪੀਆਂ ਤੇ ਪਹਿਲਾ ਵੀ ਕਈ ਮਾਮਲੇ ਦਰਜ਼ ਹਨ। ਪੁਲਿਸ ਆਰੋਪੀਆ ਤੋ ਪੁੱਛਗਿੱਛ ਕਰ ਰਹੀ ਹੈ।
ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਧਰੂਮਨ ਐਚ.ਨਿੰਬਾਲੇ ਨੇ ਦੱਸਿਆ ਕਿ ਮਿਤੀ 11/12 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਢਡਿਆਲਾ ਥਾਣਾ ਟਾਂਡਾ ਦੇ ਰੇਲਵੇ ਲਾਈਨ ਪਾਸ ਰਾਤ ਵੇਲੇ 17 ਗਾਵਾਂ ਅਤੇ ਬਲਦਾਂ ਨੂੰ ਮਾਰ ਕੇ ਉਹਨਾਂ ਦੇ ਪਿੰਜਰ ਰੇਲਵੇ ਲਾਈਨ ਪਾਸ ਸੁੱਟ ਦਿੱਤੇ ਸਨ। ਘਟਨਾ ਬਹੁਤ ਹੀ ਸਨਸਨੀਖੇਜ ਅਤੇ ਦੁੱਖਦਾਇਕ ਸੀ। ਘਟਨਾ ਦੀ ਜਾਣਕਾਰੀ ਉਪਰੰਤ ਡੀ.ਜੀ.ਪੀ. ਪੰਜਾਬ, ਚੰਡੀਗੜ੍ਹ ਅਤੇ ਆਈ.ਜੀ ਜਲੰਧਰ ਅਰੁਨਪਾਲ ਸਿੰਘ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ। ਕਿਉਂਕਿ ਘਟਨਾ ਦਾ ਏਰੀਆ ਰੇਲਵੇ ਪੁਲਿਸ ਨਾਲ ਸਬੰਧਿਤ ਸੀ। ਇਸ ਕਰਕੇ ਥਾਣਾ ਜੀਆਰਪੀ ਜਲੰਧਰ ਵਲੋਂ ਪ੍ਰੀਵੈਂਸ਼ਨ ਆਫ ਕਾਓ ਸਲਾਟਰ ਐਕਟ
ਅਤੇ ਅਧ. 295-ਏ ਦਰਜ ਕਰਕੇ ਅਤੇ ਵਾਧਾ ਜੁਰਮ 120ਬੀ, 153-ਏ, 212, 216 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਕਪਤਾਨ ਪੁਲਿਸ (ਤਫਤੀਸ਼) ਮੁੱਖਤਿਆਰ ਰਾਏ ਦੀ ਅਗਵਾਈ ਹੇਠ ਉਪ-ਪੁਲਿਸ ਕਪਤਾਨ (ਡਿਟੈਕਟਿਵ) ਸਰਬਜੀਤ ਰਾਏ, ਉੱਪ ਪੁਲਿਸ ਕਪਤਾਨ ਟਾਂਡਾ ਰਾਜ ਕੁਮਾਰ, ਇੰਚਾਰਜ਼ ਸੀ.ਆਈ.ਏ. ਹੈਡਕੁਆਟਰ ਇੰਸਪੈਕਟਰ ਲਖਬੀਰ ਸਿੰਘ ਅਤੇ ਮੁੱਖ ਅਫਸਰ ਥਾਣਾ ਟਾਂਡਾ ਹਰਿੰਦਰ ਸਿੰਘ ਅਤੇ ਜੀ.ਆਰ.ਪੀ. ਵਲੋਂ ਐਸ.ਪੀ. ਪ੍ਰਵੀਨ ਕੰਡਾ, ਡੀ.ਐਸ.ਪੀ. ਅਸ਼ਵਨੀ ਅੱਤਰੀ ਅਤੇ ਮੁੱਖ ਅਫਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਤਫਤੀਸ਼ ਨੂੰ ਤਕਨੀਕੀ ਢੰਗ ਨਾਲ ਅਤੇ ਖੁਫੀਆ ਤਰੀਕੇ ਨਾਲ ਸੋਰਸ ਲਗਾ ਕੇ ਮੁੱਕਦਮੇ ਨੂੰ ਟਰੇਸ ਕੀਤਾ ਗਿਆ ਹੈ ਅਤੇ ਮੁੱਕਦਮਾ ਵਿੱਚ ਫਿੱਗਰ ਹੋਏ 3 ਵਿਅਕਤੀਆਂ ਸਾਵਨ, ਸਤਪਾਲ, ਅਤੇ ਸੁਰਜੀਤ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛ ਗਿੱਛ ਤੋਂ ਉਹਨਾਂ ਨਾਲ ਇਸ ਅਪਰਾਧ ਵਿੱਚ ਸ਼ਾਮਿਲ ਅਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ, ਕਮਲਜੀਤ ਕੌਰ, ਸਲਮਾ ਅਤੇ ਅਨਵਰ ਹੁਸੈਨ ਨੂੰ ਵੀ ਗ੍ਰਿਫਤਾਰ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਮੁੱਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪੱਪੀ ਤੇ ਪਹਿਲਾਂ ਵੀ 5 ਅਪਰਾਧਿਕ ਮਾਮਲੇ ਅਧੀਨ ਧਾਰਾ 411, 201, 414, 379, 411 ਅਤੇ ਪ੍ਰੀਵੈਂਸ਼ਨ ਆਫ ਕਾਓ ਸਲਾਟਰ ਐਕਟ ਅਧੀਨ ਜਲੰਧਰ ਅਤੇ ਹੁਸ਼ਿਆਰਪੁਰ ਵਿਖੇ ਦਰਜ ਹਨ। ਇਸ ਮਾਮਲੇ ਵਿੱਚ ਗਾਵਾਂ ਦੀ ਢੋਅ ਢੁਆਈ ਲਈ ਵਰਤੇ ਗਏ ਕੇਂਟਰ ਅਤੇ ਹਥਿਆਰਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ। ਮੁੱਕਦਮਾ ਵਿੱਚ ਲੋੜੀਂਦੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਹੋਰ ਦੋਸ਼ੀਆਂ ਬਾਰੇ ਵੀ ਸੁਰਾਗ ਲਗਾਇਆ ਜਾਵੇਗਾ। ਮੁੱਕਦਮਾ ਦੀ ਤਫਤੀਸ਼ ਇੰਸਪੈਕਟਰ ਬਲਵੀਰ ਸਿੰਘ ਮੁੱਖ ਅਫਸਰ ਥਾਣਾ ਜੀ.ਆਰ.ਪੀ. ਜਲੰਧਰ ਵਲੋਂ ਕੀਤੀ ਜਾ ਰਹੀ ਹੈ। ਮੁੱਕਦਮਾ ਵਿੱਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਮੁੱਕਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਪਰੋਕਤ ਟੀਮਾਂ ਵਲੋਂ ਦਿਨ-ਰਾਤ ਕੰਮ ਕਰਕੇ ਮੁੱਕਦਮੇ ਨੂੰ 36 ਘੰਟੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਗਿ੍ਰਫਤਾਰ ਦੋਸ਼ੀਆ ਦੀ ਪਹਿਚਾਣ ਸਾਵਨ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖਾ ਥਾਣਾ ਆਦਮਪੁਰ, ਸਤਪਾਲ ਉਰਫ ਪੱਪੀ ਪੁੱਤਰ ਕੁਲਦੀਪ ਵਾਸੀ ਕੋਟਲੀ ਸ਼ੇਖਾ, ਸੁਰਜੀਤ ਲਾਲ ਉਰਫ ਸੋਨੂੰ ਪੁੱਤਰ ਜਗਦੀਸ਼ ਵਾਸੀ ਪਿੰਡ ਜੱਫਲ ਝੀਂਗੜਾ ਜਿਲ੍ਹਾ ਜਲੰਧਰ, ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਬਲਕੇ ਥਾਣਾ ਨਕੋਦਰ ਜਿਲਾ ਜਲੰਧਰ 5. ਕਮਲਜੀਤ ਕੌਰ ਪਤਨੀ ਦਿਲਾਵਰ ਖਾਨ ਵਾਸੀ ਥਾਬਲਕੇ ਥਾਣਾ ਨਕੋਦਰ ਜਿਲ੍ਹਾ ਜਲੰਧਰ 6. ਸਲਮਾ ਪਤਨੀ ਅਨਬਰ ਹੂਸੈਨ ਵਾਸੀ ਲੰਬਾ ਪਿੰਡ ਰੋਡ ਗੁਰਾਇਆ ਜਿਲ੍ਹਾ ਜਲੰਧਰ, ਅਨਸਰ ਹੂਸੈਨ ਪੁੱਤਰ ਰਫੀਮ ਮੁਹੰਮਦ ਵਾਸੀ ਲੰਬਾ ਪਿੰਡ ਰੋਡ ਗੁਰਾਇਆ ਜਿਲਾ ਜਲੰਧਰ ਦੇ ਰੂਪ ਵਿੱਚ ਹੋਈ ਹੈ। ਦੋਸ਼ੀਆਂ ਕੋਲੋਂ ਇੱਕ ਕੈਂਟਰ P2-08-2S-9164. ਇੱਕ ਹਥੋੜਾ, 3 ਛੁਰੀਆਂ, 3 ਗੰਡਾਸੀਆਂ, 2 ਦਾਤਰ, 3 ਸੂਏ, 1 ਟਕੂਆ ਬਰਾਮਦ ਹੋਇਆ ਹੈ।

Advertisements

LEAVE A REPLY

Please enter your comment!
Please enter your name here