ਪੁਲਿਸ ਨੇ ਰੇਡ ਮਾਰ ਕੇ ਇੱਕ ਕਿਲੋ ਅਫੀਮ ਨਾਲ ਨਸ਼ਾ ਤਸਕਰ ਫੱੜਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਨੀਅਰ ਪੁਲਿਸ ਕਪਤਾਨ ਧਰੂਮਨ ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਮੁੱਖਤਿਆਰ ਰਾਏ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਉਪ-ਪੁਲਿਸ ਕਪਤਾਨ ਤਫਤੀਸ਼ ਸਰਬਜੀਤ ਰਾਏ ਅਤੇ ਇੰਚਾਰਜ ਸੀ.ਆਈ.ਏ ਇੰਸਪੈਕਟਰ ਲਖਬੀਰ ਸਿੰਘ ਦੇ ਅਧੀਨ ਵਿਸ਼ੇਸ ਟੀਮ ਵੱਲੋਂ 1 ਨਸ਼ਾ ਤਸਕਰ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 1 ਕਿਲੋਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ ਧਰੂਮਨ ਨਿੰਬਾਲੇ ਨੇ ਦੱਸਿਆ ਕਿ 15 ਮਾਰਚ ਨੂੰ ਸੀਨੀਅਰ ਅਫਸਰਾਨ ਦੀ ਹਦਾਇਤ ਤੇ ਇੰਚਾਰਜ਼ ਸੀ.ਆਈ.ਏ. ਸਟਾਫ ਇੰਸਪੈਕਟਰ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਸਿਫਟਿੰਗ ਨਾਕਾਬੰਦੀ ਤੇ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨਾਕਾ ਪੁਲ ਨਹਿਰ ਅੱਡਾ ਮੇਹਟੀਆਣਾ ਮੌਜੂਦ ਸੀ ਤਾਂ ਇੱਕ ਖਾਸ ਮੁੱਖਬਰ ਨੇ ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਲਖਬੀਰ ਸਿੰਘ ਨੂੰ ਸੂਚਨਾ ਦਿੱਤੀ ਕਿ ਸੰਦੀਪ ਸਿੰਘ ਪੁੱਤਰ ਕਾਰਜ ਸਿੰਘ ਅਤੇ ਚਰਨਜੀਤ ਸਿੰਘ ਉਰਫ ਗੁਰਚਰਨ ਸਿੰਘ ਵਾਸੀ ਫਤਿਹਵਾਲਾ ਨੇੜੇ ਮੱਲਾਵਾਲਾ, ਜਿਲਾ ਫਿਰੋਜਪੁਰ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਹੁਸ਼ਿਆਰਪੁਰ ਏਰੀਆ ਵਿੱਚ ਵੇਚਦੇ ਹਨ। ਜੋ ਇਸ ਸਮੇਂ ਫਿਰੋਜਪੁਰ ਤੋਂ ਹੁਸ਼ਿਆਰਪੁਰ ਅਫੀਮ ਵੇਚਣ ਲਈ ਆ ਰਹੇ ਹਨ ਜਿਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਹੋ ਸਕਦੀ ਹੈ। ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਦੋਸ਼ੀਆਨ ਉਕਤਾਨ ਖਿਲਾਫ ਮੁੱਕਦਮਾ ਨੰਬਰ 16 ਮਿਤੀ 15.03.2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਤੇ ਇੰਚਾਰਜ਼ ਸੀ.ਆਈ.ਏ ਸਟਾਫ ਵੱਲੋਂ ਮਿਤੀ 16.03.2022 ਨੂੰ ਪਿੰਡ ਫਤਿਹਵਾਲਾ ਦੋਸ਼ੀਆਨ ਉਕਤਾਨ ਦੇ ਘਰ ਰੇਡ ਕੀਤੀ ਗਈ, ਜਦੋਂ ਪੁਲਿਸ ਪਾਰਟੀ ਦੋਸ਼ੀਆਨ ਉਕਤਾਨ ਦੇ ਘਰ ਪੁੱਜੀ ਤਾਂ ਉਹ ਘਰ ਵਿੱਚ ਮੌਜੂਦ ਨਹੀਂ ਮਿਲੇ ਪਰ ਇੱਕ ਸਰਦਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਨਾਲ ਦੇ ਸਰੋਂ ਦੇ ਖੇਤ ਵਿੱਚ ਭੇਜ ਨਿਕਲਿਆ ੍ਟ ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕਾਰਜ ਸਿੰਘ ਪੁੱਤਰ ਸਾਧਾ ਸਿੰਘ ਵਾਸੀ
ਫੱਤੇਵਾਲਾ ਥਾਣਾ ਮੱਲਵਾਲਾ ਜਿਲਾ ਫਿਰੋਜਪੁਰ ਦੱਸਿਆ ਜਿਸਦੀ ਪੁਲਿਸ ਪਾਰਟੀ ਵੱਲੋੰ ਤਲਾਸ਼ੀ ਲੈਣ ਤੇ ਉਸ ਪਾਸੋਂ ਇੱਕ ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਆਰੋਪੀ ਦੇ ਖਿਲਾਫ ਪਹਿਲਾ ਵੀ ਮਾਮਲੇ ਦਰਜ ਹਨ।

Advertisements

LEAVE A REPLY

Please enter your comment!
Please enter your name here