ਬਾਹਰੀ ਲੋਕਾਂ ਨੂੰ ਪੰਜਾਬ ਰਾਜਸਭਾ ਦੇ ਮੈਂਬਰ ਨਾ ਬਣਾਇਆ ਜਾਵੇ: ਵੀਰ ਪ੍ਰਤਾਪ ਰਾਣਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਵਿਧਾਨਸਭਾ ਚੋਣਾਂ ਤੋਂ ਬਾਅਦ ਹੋਣ ਜਾ ਰਹੀਆਂ ਰਾਜਸਭਾ ਚੋਣਾਂ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਦੇ ਮੁੱਢਲੇ ਨਿਵਾਸੀਆਂ ਨੂੰ ਹੀ ਰਾਜਸਭਾ ਤੋਂ ਟਿਕਟ ਦੇਣ ਅਤੇ ਉਨ੍ਹਾਂ ਨੂੰ ਹੀ ਪੰਜਾਬ ਦੇ ਹੱਕਾਂ ਦੀ ਅਵਾਜ਼ ਉਠਾਉਣ ਲਈ ਰਾਜਸਭਾ ਭੇਜੇ। ਇਹ ਗੱਲ ਪ੍ਰਾਕ੍ਰਿਤਿਕ ਅਤੇ ਸਮਾਜਿਕ ਵਾਤਾਵਰਣ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਅੱਜ ਕਹੀ। ਉਨਾਂ ਨੇ ਕਿਹਾ ਕਿ ਕੁਝ ਰਾਜਨੀਤਿਕ ਪਾਰਟੀਆਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਪੰਜਾਬ ਤੋਂ ਰਾਜਸਭਾ ਭੇਜਣ ਦੀ ਤਿਆਰੀ ਕਰ ਰਹੀਆਂ ਹਨ, ਇਹ ਇਕ ਛੋਟੇ ਰਾਜ ਨਾਲ  ਅਨਿਆ ਹੋਵੇਗਾ।  

Advertisements

ਕਿਉਂਕਿ ਪਹਿਲਾਂ ਵੀ ਪੰਜਾਬ ਦੇ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਅਨਿਆ ਕਰਦੀਆਂ ਆਈਆਂ ਹਨ ਅਤੇ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਰਾਜਸਭਾ ਸੀਟ ਦੇਣ ਤੇ ਇਹ ਪੰਜਾਬ ਨਾਲ ਘੋਰ ਅਨਿਆ ਹੀ ਸਮਝਿਆ ਜਾਵੇਗਾ। ਵੀਰ ਪ੍ਰਤਾਪ ਰਾਣਾ ਨੇ ਅੱਗੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਪਾਣੀਆਂ ਦੀ ਬੰਦਰਵਾਟ ਲੁੱਟ ਹੋ ਰਹੀ ਹੈ, ਉਥੇ ਪੰਜਾਬ ਦੀ ਧਰਤੀ ਦੇ ਨੀਚਲੇ ਪਾਣੀ ਦੀ ਬਰਬਾਦੀ ਹੋ ਰਹੀ ਹੈ। ਜੇ ਪੰਜਾਬ ਦੀਆਂ ਕੇਵਲ ਪੰਜ ਰਾਜਸਭਾ ਸੀਟਾਂ ਤੇ ਵੀ ਬਾਹਰੀ ਲੋਕਾਂ ਨੂੰ ਬਿਠਾਇਆ ਜਾਵੇਗਾ ਤਾਂ ਇਹ ਪੰਜਾਬ ਦੇ ਭੂਮੀ ਪੁੱਤਰਾਂ ਲਈ ਘੋਰ ਅਨਿਆ ਹੋਵੇਗਾ ਅਤੇ ਪਜੰਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਵੀਰ ਪ੍ਰਤਾਪ ਰਾਣਾ ਨੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿਧਾਨਸਭਾ ਤੋਂ ਰਾਜਸਭਾ ਮੈਂਬਰ ਚੁਣੇ ਅਤੇ ਪੰਜਾਬ ਦੇ ਪਾਣੀ ਜਵਾਨੀ ਕਿਸਾਨੀ ਤੇ ਕੰਮ ਕਰੇ, ਪੰਜਾਬ ਦੇ ਨਾਲ ਪੰਜਾਬੀ ਹੁਣ ਹੋਰ ਅਨਿਆ ਬਰਦਾਸ਼ਤ ਨਹੀਂ ਕਰਨਗੇ। ਪਹਿਲਾਂ ਹੀ ਪਿਛਲੇ 40-50 ਸਾਲਾਂ ਤੋਂ  ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਨਾਲ ਅਨਿਆ ਕੀਤਾ ਸੀ ਜਿਸ ਦੇ ਲਈ ਲੋਕਾਂ ਨੇ ਆਮ ਆਦਮੀ ਪਰਟੀ ਨੂੰ ਇਕ ਮੌਕਾ ਦਿੱਤਾ ਹੈ। ਜੇ ਇਹ ਮੌਕਾ ਵੀ ਆਮ ਆਦਮੀ ਪਾਰਟੀ ਬਾਕੀ ਰਾਜਨੀਤਿਕ ਪਾਰਟੀਆਂ ਦੀ ਤਰ੍ਹਾਂ ਹੀ ਪੰਜਾਬ ਨਾਲ ਕਰੇਗੀ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਹੋਣਗੇ, ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਉਹ ਰਾਜਸਭਾ ਵਿੱਚ ਸਿਰਫ ਪੰਜਾਬ ਦੇ ਮੁੱਢਲੇ ਨਿਵਾਸੀਆਂ ਨੂੰ ਹੀ ਭੇਜਣ। 

LEAVE A REPLY

Please enter your comment!
Please enter your name here