ਬਾਬਾ ਬਾਲਕ ਨਾਥ ਮੰਦਿਰ ਮੁਹੱਲਾ ਜੱਟਪੁਰਾ ਵਲੋਂ ਅਵੀ ਰਾਜਪੂਤ ਨੂੰ ਯਾਦਗਾਰੀ ਚਿਨ੍ਹ ਭੇਂਟ ਕਰ ਕੀਤਾ ਸਨਮਾਨਿਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਬਾ ਬਾਲਕ ਨਾਥ ਮੰਦਿਰ ਮੁਹੱਲਾ ਜੱਟਪੁਰਾ ਵਲੋਂ ਕਰਵਾਏ ਗਏ ਸਲਾਨਾ ਭੰਡਾਰੇ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਸ਼ਾਮਿਲ ਹੋਕੇ ਬਾਬਾ ਬਾਲਕ ਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਵਲੋਂ ਅਵੀ ਰਾਜਪੂਤ ਨੂੰ ਯਾਦਗਾਰੀ ਚਿਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਵੀ ਰਾਜਪੂਤ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨਾਂ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਾ ਅਤੇ ਪਿਆਰ-ਪ੍ਰੇਮ ਦੀ ਭਾਵਨਾ ਵਧਦੀ ਹੈ।ਨੌਜਵਾਨਾਂ ਵਿੱਚ ਚੰਗੇ ਸੰਸਕਾਰ ਪੈਦਾ ਹੁੰਦੇ ਹਨ।ਉਨ੍ਹਾਂਨੇ ਲੋਕਾਂ ਵਲੋਂ ਸ਼ਮੇ-ਸ਼ਮੇ ਤੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਣ ਦੀ ਅਪੀਲ ਕੀਤੀ। ਅਵੀ ਰਾਜਪੂਤ ਨੇ ਕਿਹਾ ਕਿ ਧਾਰਮਿਕ ਆਯੋਜਨਾਂ ਨਾਲ ਖੇਤਰ ਵਿੱਚ ਖੁਸ਼ਹਾਲੀ ਦੇ ਨਾਲ ਸ਼ਾਂਤੀ ਆਉਂਦੀ ਹੈ। ਅਵੀ ਰਾਜਪੂਤ ਨੇ ਮੌਜੂਦ ਲੋਕਾਂ ਨੂੰ ਕਿਹਾ ਦੀ ਉਹ ਸੱਚ ਅਤੇ ਧਰਮ ਦਾ ਪ੍ਰਚਾਰ ਕਰਦੇ ਹੋਏ ਬਾਬਾ ਜੀ ਦੇ ਦਿਖਾਏ ਰਸਤੇ ਤੇ ਚੱਲਣ। ਉਨ੍ਹਾਂਨੇ ਨੇ ਕਿਹਾ ਕਿ ਵਿਅਕਤੀ ਨੂੰ ਜੀਵਨ ਵਿੱਚ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਰਗਰਮੀ ਦੇ ਨਾਲ ਭਾਗ ਲੈਣਾ ਚਾਹੀਦਾ ਹੈ।

Advertisements

ਇਸ ਤਰ੍ਹਾਂ ਦੇ ਕੰਮਾਂ ਨਾਲ ਹੀ ਵਿਅਕਤੀ ਦੀ ਸਮਾਜ ਵਿੱਚ ਆਪਣੀ ਇੱਕ ਪਹਿਚਾਣ ਬਣਦੀ ਹੈ।ਜੀਵਨ ਵਿੱਚ ਜੋ ਵਿਅਕਤੀ ਧਰਮ ਦੇ ਕਾਰਜ ਵਿੱਚ ਅੱਗੇ ਆਕੇ ਕਾਰਜ ਕਰਦਾ ਹੈ ਉਸਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਜੀਵਨ ਵਿੱਚ ਉਸਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ। ਧਰਮ ਨਾਲ ਜੁੜੇ ਕਾਰਜ ਕਰਣ ਨਾਲ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਭਜਨ ਕਰਣ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਵਿਅਕਤੀ ਨੂੰ ਆਪਣੇ ਜੀਵਨ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਜ਼ਰੂਰ ਕਰਣਾ ਚਾਹੀਦਾ ਹੈ। ਭਗਵਾਨ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਜੀਵਨ ਵਿੱਚ ਆਪਣੇ ਲਕਸ਼ ਪ੍ਰਾਪਤ ਕਰਣ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ। ਕਿਹਾ ਕਿ ਲੋਕਾਂ ਨੂੰ ਆਪਣੇ ਜੀਵਨ ਵਿੱਚ ਗਰੀਬ ਅਤੇ ਬੇਸਹਾਰਾ ਆਦਿ ਸਾਰੇ ਵਰਗਾਂ ਲਈ ਸੇਵਾ ਕਰਣ ਵਿੱਚ ਕੋਈ ਕਮੀ ਨਹੀਂ ਛੱਡਣੀ ਚਾਹੀਦੀ। ਸੇਵਾ ਕਰਣ ਨਾਲ ਜਿੱਥੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ,ਉਥੇ ਹੀ ਭਗਵਾਨ ਕੋਲ ਕੀਤੀ ਗਈ ਅਰਦਾਸ ਵੀ ਪੂਰੀ ਹੁੰਦੀ ਹੈ। ਇਸ ਮੌਕੇ ਤੇ ਅਸ਼ੋਕ ਸ਼ਰਮਾ,ਅਨਿਲ ਵਰਮਾ,ਧੀਰਜ ਨਈਅਰ,ਕੁਲਦੀਪਕ ਧਿਰ,ਸੁਮੀਤ ਕਪੂਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here