ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਕਰਵਾਇਆ ਹਫ਼ਤਾਵਾਰ ਸਤਸੰਗ ਸਮਾਗਮ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫ਼ਤਾਵਾਰ ਸਤਸੰਗ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਸਰੋਜ ਭਾਰਤੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਇਸ ਸੰਸਾਰ ਵਿੱਚ ਮਨੁੱਖ ਦੇ ਜੀਵਨ ਨਾਲ ਜਨਮ ਤੋਂ ਲੈ ਕੇ ਉਸਦੀ ਮੌਤ ਤੱਕ ਸਫ਼ਲਤਾ – ਅਸਫਲਤਾ, ਦੁੱਖ – ਸੁੱਖ, ਬਿਮਾਰੀ – ਅਰੋਗਤਾ ਸਦਾ ਜੁੜੇ ਹੀ ਰਹਿੰਦੇ ਹਨ। ਬਾਲ ਅਵੱਸਥਾ ਤੋ ਲੈ ਕੇ ਸਿਖਿਆ ਦੇ ਦੌਰਾਨ, ਨੌਕਰੀ ਦੇ ਦੌਰ ਵਿੱਚ ਅਤੇ ਬਜ਼ੁਰਗ ਅਵੱਸਥਾ ਵਿੱਚ ਵੀ ਇਹ ਤਾਣਾ-ਬਾਣਾ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਅਜਿਹਾ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਜੀਵਨ ਦੇ ਹਰ ਪਲ ਨਾਲ ਇਹ ਖੇਡ ਨਿਰੰਤਰ ਚੱਲਦੀ ਹੀ ਰਹਿੰਦੀ ਹੈ। ਜਿੱਥੇ ਅਸਫਲਤਾ ਮਨੁੱਖ ਨੂੰ ਨਿਰਾਸ਼ਾ ਦੀ ਖਾਈ ਵਿੱਚ ਸੁੱਟ ਦਿੰਦੀ ਹੈ ਓਥੇ ਹੀ ਸਫਲਤਾ ਉਸ ਨੂੰ ਆਸ, ਆਨੰਦ, ਖੁਸ਼ੀ ਆਦਿ ਨਾਲ ਭਰ ਦਿੰਦੀ ਹੈ। ਇਸ ਸੰਸਾਰ ਦਾ ਹਰੇਕ ਮਨੁੱਖ ਜੀਵਨ ਦੇ ਹਰੇਕ ਖੇਤਰ ਵਿੱਚ ਸਫਲ ਹੋਣਾ ਚਾਹੁੰਦਾ ਹੈ ਫਿਰ ਚਾਹੇ ਏਹ ਭੌਤਿਕ ਖੇਤਰ ਹੋਵੇ, ਅਧਿਆਤਮਿਕ, ਜਾਂ ਫਿਰ ਸੰਸਾਰਿਕ। ਭਾਵ ਸਫ਼ਲ ਹੋਣ ਦੀ ਚਾਹਤ ਹਰ ਜਗ੍ਹਾ ਹੀ ਜੁੜੀ ਰਹਿੰਦੀ ਹੈ।

Advertisements

ਉਂਝ ਤਾਂ ਜਿੱਤਣਾ ਅਤੇ ਸਫ਼ਲ ਹੋਣਾ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਪ੍ਰੰਤੂ ਮਨੁੱਖ ਉਸ ਨੂੰ ਉਦੋਂ ਤਕ ਪ੍ਰਾਪਤ ਨਹੀਂ ਕਰ ਸਕਦਾ ਜਦੋ ਤੱਕ ਉਹ ਅਪਣਾ ਕੋਈ ਲਕਸ਼ ਸਾਧ ਕੇ ਨਿਰੰਤਰ ਉਸ ਵੱਲ ਅੱਗੇ ਨਹੀਂ ਵਧਦਾ। ਮਾਨਵੀ ਜੀਵਨ ਦੀ ਅਧਿਆਤਮਿਕ ਸਫ਼ਲਤਾ ਕੇਵਲ ਪ੍ਰਮਾਤਮਾ ਪ੍ਰਾਪਤੀ ਵਿੱਚ ਹੀ ਹੈ। ਪ੍ਰਮਾਤਮਾ ਦਾ ਦਰਸ਼ਨ ਅਤੇ ਮਿਲਾਪ ਹੀ ਆਤਮਾ ਦਾ ਲਕਸ਼ ਹੈ। ਇਸ ਵਿਚਾਰ ਦੇ ਪ੍ਰਤੀ ਅਪਣੀ ਸੋਚ ਸਕਾਰਾਤਮਕ ਕਰਨੀ ਜ਼ਰੂਰੀ ਹੈ, ਕਿਉਂਕਿ ਸਾਕਾਰਤਮਕ ਵਿਚਾਰਾਂ ਦੀ ਊਰਜਾ ਇਨਸਾਨ ਨੂੰ ਉਤਸ਼ਾਹ, ਦ੍ਰਿੜਤਾ ਆਦਿ ਨਾਲ ਭਰ ਦਿੰਦੀ ਹੈ ਜਿਸਦੇ ਸਿੱਟੇ ਵਜੋਂ ਵਿਆਕਤੀ ਮੁਸ਼ਕਿਲ ਪ੍ਰਸਥਿਤੀਆਂ ਨਾਲ ਜੂਝਣ ਦੇ ਕਾਬਿਲ ਹੋ ਜਾਂਦਾ ਹੈ। ਜੋ ਇਸ ਪ੍ਰਕਾਰ ਨਿਰੰਤਰ ਦ੍ਰਿੜਤਾ ਨਾਲ ਅੱਗੇ ਵੱਧਦੇ ਰਹਿੰਦੇ ਹਨ ਉਹ ਸਫਲ ਲੋਕਾਂ ਵਿੱਚ ਅਪਣਾ ਨਾਮ ਦਰਜ਼ ਕਰਵਾ ਲੈਂਦੇ ਹਨ। ਅਤੇ ਇੱਕ ਸੇਵਕ ਦੀ ਸਫ਼ਲਤਾ ਕੇਵਲ ਮਾਤਰ ਗੁਰੂ ਦੇ ਪਵਿਤਰ ਚਰਨਾਂ ਦੀ ਨਿਸ਼ਠਾ ਵਿੱਚ ਹੈ। ਵਿਚਾਰਾਂ ਦੇ ਨਾਲ ਹੀ ਸਾਧਵੀ ਸਤਿੰਦਰ ਭਾਰਤੀ ਜੀ ਨੇ ਭਾਵਪੂਰਣ ਭਜਨਾਂ ਦਾ ਗਾਯਨ ਕੀਤਾ। ਅੰਤ ਵਿੱਚ ਕੜਾਹ ਪ੍ਰਸ਼ਾਦ ਵਰਤਾਇਆ ਗਿਆ।

LEAVE A REPLY

Please enter your comment!
Please enter your name here