ਸਰਕਾਰੀ ਹਸਪਤਾਲਾਂ ਵਿਚੱ ਟੀਬੀ ਦੀ ਜਾਂਚ ਅਤੇ ਇਲਾਜ਼ ਦੀ ਮੁਫਤ ਸਹੁਲਿਅਤ ਉਪਲੱਬਧ: ਡਾ ਪਵਨ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਵਿਸ਼ਵ ਤਪਦਿਕ ਦਿਵਸ਼ ਮੌਕੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਤਪਦਿਕ ਦੇ ਖਾਤਮੇ ਲਈ ਪੂਰਨ ਸੰਕਲਪ ਸੰਯੁਕਤ ਪਰਿਆਸ 2025 ਤੱਕ ਟੀ.ਬੀ ਦੇ ਖਾਤਮੇ ਲਈ ਵੱਚਨਬੱਧਤਾ ਅਨੁਸਾਰ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਡਾ. ਸੁਨੀਲ ਅਹੀਰ, ਜ਼ਿਲ੍ਹਾ ਤਪਦਿਕ ਕੰਟਰੋਲ ਅਫਸਰ ਡਾ.ਸ਼ਕਤੀ ਸ਼ਰਮਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ,ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਅਤੇ ਫਾਰਮੇਸੀ ਅਫਸਰ ਸੁਰਿੰਦਰਪਾਲਜੀਤ ਸਿੰਘ ਹਾਜ਼ਰ ਰਹੇ।

Advertisements

ਇਸ ਦਿਵਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਪਵਨ ਕੁਮਾਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਦਿਵਸ ਟੀ.ਬੀ ਦੇ ਖਾਤਮੇ ਲਈ ਨਿਵੇਸ਼, ਜਾਨਾਂ ਬਚਾਓ ਦਿੱਤੇ ਗਏ ਥੀਮ ਤਹਿਤ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਦਾ ਮੱਕਸਦ ਲੋਕਾਂ ਵਿੱਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਟੀ.ਬੀ ਨਾਲ ਹੋਣ ਵਾਲੀ ਮੌਤ ਦਰ ਨੂੰ ਘਟਾਉਣਾ ਹੈ। ਇਸ ਮੌਕੇ ਹਾਜ਼ਰ ਜ਼ਿਲ੍ਹਾ ਤਪਦਿਕ ਕੰਟਰੋਲ ਅਫਸਰ ਨੇ ਇਸ ਬੀਮਾਰੀ ਦੇ ਮੁੱਖ ਲੱਛਣਾਂ ਦੇ ਬਾਰੇ  ਦੱਸਦਿਆਂ ਹੋਇਆ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ ਦੀ ਬੀਮਾਰੀ ਦੀ ਜਾਂਚ ਅਤੇ ਆਧੂਨਿਕ ਸੰਪੂਰਨ ਇਲਾਜ ਦੀ ਮੁਫਤ ਸਹੁਲਤ ਹੈ।

LEAVE A REPLY

Please enter your comment!
Please enter your name here