ਜਿਲ੍ਹਾ ਪ੍ਰਸਾਸਨ ਵੱਲੋਂ ਫੰਗੋਤਾ ਵੈਲੀ ਨੂੰ ਟੂਰਿਸਟ ਹੱਬ ਵਜੋਂ ਪਰਮੋਟ ਕਰਨ ਲਈ ਕੀਤਾ ਗਿਆ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ

????????????????????????????????????

ਪਠਾਨਕੋਟ (ਦ ਸਟੈਲਰ ਨਿਊਜ਼) : ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਟੂਰਿਸਟ ਹੱਬ ਨੂੰ ਪਰਮੋਟ ਕਰਨ ਲਈ ਇੱਕ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਆਯੋਜਿਤ ਕੀਤੀ ਗਿਆ। ਜਿਸ ਦੀ ਪ੍ਰਧਾਨਗੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤੀ ਗਈ। ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਜਲੰਧਰ ਤੋਂ ਕਰੀਬ 50 ਬੂਲੇਟ ਬਾਈਕਰਜ ਨੇ ਭਾਗ ਲਿਆ ਅਤੇ ਇਸ ਤੋਂ ਇਲਾਵਾ ਪਠਾਨਕੋਟ ਤੋਂ ਵੀ ਬਾਈਕਰਜ ਨੇ ਹਿੱਸਾ ਲਿਆ। ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਵੇਰੇ ਕਰੀਬ 6.30 ਵਜੇ ਰਾਵੀ ਸਦਨ ਰੈਸਟ ਹਾਊਸ ਸਾਹਪੁਰਕੰਡੀ ਟਾਊਨਸਿਪ ਤੋਂ ਸੂਰੂ ਕੀਤੀ ਗਈ, ਜੋ ਧਾਰ ਕਲ੍ਹਾਂ ਚੋਕ ਤੋਂ ਹੁੰਦੇ ਹੋਏ ਦੁਨੇਂਰਾ ਤੋਂ ਟਿੱਕਰ ਵਾਲੀ ਮਾਤਾ ਮੰਦਿਰ ਵਿਖੇ ਪਹੁੰਚਿਆਂ। ਜਿੱਥੇ ਸਾਰੇ ਬਾਈਕਰਜ ਅਤੇ ਜਿਲ੍ਹਾ ਅਧਿਕਾਰੀਆਂ ਵੱਲੋਂ ਯੋਗਾ ਅਤੇ ਮੈਡੀਟੇਸਨ ਕੀਤੀ ਗਈ । ਇਸ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਸਾਰਟੀ ਤੋਂ ਹੁੰਦਿਆਂ ਹੋਇਆ ਫੰਗੋਤਾ ਵੈਲੀ ਵਿਖੇ ਪਹੁੰਚਿਆ। ਜਿੱਥੇ ਬਾਈਕਰਜ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਵੱਲੋਂ ਸਾਈਕਲਿੰਗ, ਵੋਟਿੰਗ, ਫੀਸਿੰਗ, ਹਾਊਸ ਰਾਈਡਿੰਗ, ਵਾਕਿੰਗ ਆਦਿ ਕੀਤੀ ਗਈ। ਜਿਕਰਯੋਗ ਹੈ ਕਿ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ ਵੀ ਆਪਣੀ ਅਪਣੀ ਬੂਲੇਟ ਮੋਟਰਸਾਈਕਲ ਤੇ ਸਾਮਲ ਹੋਏ ਅਤੇ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਨੂੰ ਹੋਰ ਵੀ ਜਿਆਦਾ ਰੋਚਕ ਬਣਾ ਦਿੱਤਾ। ਇਸ ਤੋਂ ਇਲਾਵਾ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਆਰਮੀ ਦੇ ਨੋਜਵਾਨ ਅਤੇ ਅਧਿਕਾਰੀਆਂ ਵੱਲੋਂ ਵੀ ਭਾਗ ਲਿਆ ਗਿਆ। ਜਿਕਰਯੋਗ ਹੈ ਕਿ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੋਰਾਨ ਰਾਈਡਿੰਗ ਪਾਟਨਰ ਯੂਨਾਈਟਿਡ ਆਟੋ ਵਲਡ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ।

Advertisements

ਇਸ ਮੋਕੇ ਤੇ ਸੰਬੋਧਤ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਇਹ ਜਿਲ੍ਹਾ ਪ੍ਰਸਾਸਨ ਵੱਲੋਂ ਇਕ ਉਪਰਾਲਾ ਕੀਤਾ ਗਿਆ ਹੈ ਕਿ ਜੋ ਕੁਦਰਤ ਦੀ ਗੋਦ ਵਿੱਚ ਅਜਿਹੀਆਂ ਸੁੰਦਰ ਜਗ੍ਹਾਂ ਹਨ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਜਿਲ੍ਹਾ ਪਠਾਨਕੋਟ ਦੇ ਜੋ ਖੇਤਰ ਖੁਬਸੁਰਤੀ ਦੀ ਨਜਰ ਨਾਲ ਬਹੁਤ ਹੀ ਸੁੰਦਰ ਹਨ ਉਨ੍ਹਾਂ ਪ੍ਰਤੀ ਲੋਕਾਂ ਦਾ ਰੂਝਾਂਨ ਵਧਾਇਆ ਜਾ ਸਕੇ ਤਾਂ ਜੋ ਪਠਾਨਕੋਟ ਦੇ ਫੰਗੋਤਾ, ਚਮਰੋੜ ਦਾ ਨਾਮ ਦੇਸ ਦੁਨੀਆਂ ਵਿੱਚ ਬਣ ਸਕੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਦੂਰ ਦੇਸ ਤੋਂ ਵੀ ਟੂਰਿਸਟ ਇਨ੍ਹਾਂ ਨਜਾਰਿਆਂ ਦਾ ਅਨੰਦ ਮਾਣਨ ਲਈ ਆ ਸਕਣ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਅਜਿਹੀਆਂ ਬਹੁਤ ਹੀ ਸੁੰਦਰ ਜਗ੍ਹਾਂ ਹਨ ਜੋ ਲੋਕਾਂ ਦੀ ਨਜਰ ਤੋਂ ਬਹੁਤ ਹੀ ਦੂਰ ਸਨ ਪਰ ਪਿਛਲੇ ਕੂਝ ਸਮੇਂ ਤੋਂ ਅਸੀਂ ਉਪਰਾਲਾ ਕੀਤਾ ਹੈ ਕਿ ਇਨ੍ਹਾਂ ਸਥਾਨਾਂ ਦੀ ਸੁੰਦਰਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਥਾਨਾਂ ਤੇ ਪਹੁੰਚ ਕੇ ਇਨ੍ਹਾਂ ਸਥਾਨਾਂ ਦਾ ਅਨੰਦ ਪ੍ਰਾਪਤ ਕਰਨ।
ਜਿਕਰਯੋਗ ਹੈ ਕਿ ਕਰੀਬ 4-5 ਘੰਟੇ ਤੱਕ ਫੰਗੋਤਾ ਵਿਖੇ ਰੁਕਣ ਤੋਂ ਬਾਅਦ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਦੂਨੇਰਾ ਵਿਖੇ ਸਥਿਤ ਕਟੋਰੀ ਬੰਗਲਾ ਰੈਸਟ ਹਾਊਸ ਵਿਖੇ ਪਹੁੰਚਿਆ। ਜਿੱਥੇ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਦੋਰਾਨ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਵਿੱਚ ਭਾਗ ਲੈਣ ਵਾਲੇ ਬਾਈਕਰਜ ਨੂੰ ਵਿਸੇਸ ਤੋਰ ਤੇ ਸਨਮਾਨਤ ਕੀਤਾ ਗਿਆ ਅਤੇ ਇਸ ਫੰਗੋਤਾ ਵੈਲੀ ਮੋਟਰਸਾਇਕਲ ਟੂਰ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿਨ੍ਹਾਂ ਅਧਿਕਾਰੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਉਨ੍ਹਾਂ ਨੂੰ ਵੀ ਵਿਸੇਸ ਤੋਰ ਤੇ ਸਨਮਾਨਤ ਕੀਤਾ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਸਿਧਾਰਥ ਕੁਮਾਰ, ਰਾਜੇਸ ਮਹਾਜਨ ਵਾਈਲਡ ਲਾਈਫ ਅਧਿਕਾਰੀ ਅਤੇ ਹੋਰ ਵੀ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।

LEAVE A REPLY

Please enter your comment!
Please enter your name here