ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਜੀ ਨੇ ਲਿਆ ਡੈਮ ਪੋ੍ਰਜੈਕਟਾਂ ਦਾ ਜਾਇਜਾ

ਪਠਾਨਕੋਟ(ਦ ਸਟੈਲਰ ਨਿਊਜ਼)। ਬ੍ਰਹਮ ਸੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਜਿਲ੍ਹਾ ਪਠਾਨਕੋਟ ਵਿਚੇ ਪਹੁੰਚੇ ਉਨ੍ਹਾਂ ਦਾ ਸਵਾਗਤ ਡਿਪਟੀ ਕਮਿਸਨਰ ਪਠਾਨਕੋਟ ਵਿਖੇ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ,ਸੁਰਿੰਦਰ ਲਾਂਬਾ ਐਸ.ਐਸ.ਪੀ. ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰ ਕਲ੍ਹਾਂ, ਆਮ ਆਦਮੀ ਪਾਰਟੀ ਪਠਾਨਕੋਟ ਤੋਂ ਵਿਭੂਤੀ ਸਰਮਾ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਕੈਬਨਿਟ ਮੰਤਰੀ ਮਾਨਯੋਗ ਬ੍ਰਹਮ ਸੰਕਰ ਜਿੰਪਾ ਜੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮਗਰੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਉਨ੍ਹਾਂ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜਾਇਜਾ ਲਿਆ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸਾਹਪੁਰਕੰਡੀ ਟਾਊਨਸਿਪ ਵਿਖੇ ਸਥਿਤ ਰਾਵੀ ਸਦਨ ਰੈਸਟ ਹਾਊਸ ਵਿਖੇ ਪਹੁੰਚੇ ਅਤੇ ਸਾਹਪੁਰਕੰਡੀ ਅਤੇ ਰਣਜੀਤ ਸਾਗਰ ਡੈਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੋਕੇ ਤੇ ਉਨ੍ਹਾਂ ਵੱਲੋਂ ਸਾਹਪੁਰਕੰਡੀ ਡੈਮ ਪੋ੍ਰਜੈਕਟ ਦਾ ਦੋਰਾ ਕੀਤਾ ਗਿਆ ਅਤੇ ਕੰਮ ਦਾ ਜਾਇਜਾ ਵੀ ਲਿਆ।
ਰਾਵੀ ਸਦਨ ਰੈਸਟ ਹਾਊਸ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸੰਕਰ ਜਿੰਪਾ ਜੀ ਨੇ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਨੂੰ ਸਹੀ ਰਾਹ ਤੇ ਲੈ ਕੇ ਆਉਂਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਲੋਕਾਂ ਨਾਲ ਕੀਤੇ ਵਾਦਿਆਂ ਤੇ ਸਰਕਾਰ ਪੂਰੀ ਤਰ੍ਹਾਂ ਨਾਲ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਰੱਖਿਆ ਕੀਤੀ ਜਾਵੇ ਇਸ ਲਈ ਯੋਜਨਾ ਬਣਾਈ ਜਾ ਰਹੀ ਹੈ, ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਡੈਮ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਉੱਚਾ ਥੜ੍ਹਾ ਵਿਖੇ ਜੋ ਕਵਾਟਰ ਖੰਡਰ ਹੋ ਗਏ ਹਨ ਉਨ੍ਹਾਂ ਤੇ ਵੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਅੱਗੇ ਉਸ ਸਬੰਧੀ ਕੋਈ ਯੋਜਨਾ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਪੰਜਾਬ ਅੰਦਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਬਾਅਦਾ ਕੀਤਾ ਹੈ ਅਤੇ ਇਸ ਨੂੰ ਅਮਲ ਵਿੱਚ ਵੀ ਲਿਆਂਦਾ ਹੈ ਆਉਂਣ ਵਾਲੇ ਇੱਕ ਜਾਂ ਦੋ ਮਹੀਨਿਆਂ ਅੰਦਰ ਇਸ ਤੇ ਕੀਤੀ ਕਾਰਵਾਈ ਵੀ ਨਜਰ ਆਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਵਿੱਚ ਜੋ ਇੱਕ ਪੈਂਨਸਨ ਸਬੰਧੀ ਕਿਹਾ ਗਿਆ ਹੈ ਇਸ ਨਾਲ ਵੀ ਪੰਜਾਬ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਛੋਟੇ ਕੰਮ ਹਨ ਜੋ ਬਹੁਤ ਵੱਡਾ ਸਹਿਯੋਗ ਪੰਜਾਬ ਦੀ ਤਰੱਕੀ ਵਿੱਚ ਦੇ ਸਕਦੇ ਹਨ ਇਨ੍ਹਾਂ ਨੂੰ ਕਰਨਾ ਬਹੁਤ ਜਰੂਰੀ ਹੈ ਪੰਜਾਬ ਨੂੰ ਫਿਰ ਤੋਂ ਵਿਕਾਸ ਦੀ ਰਾਹ ਤੇ ਲੈ ਕੇ ਆਉਂਣ ਲਈ ਥੋੜਾ ਸਮਾਂ ਲੱਗੇਗਾ ਪਰ ਜਲਦੀ ਲੋਕਾਂ ਨੂੰ ਬਦਲਾਅ ਨਜਰ ਆਏਗਾ। ਆਪ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਪੰਜਾਬ ਦੀ ਤਰੱਕੀ ਦਾ ਹਰ ਰਾਹ ਖੋਲਣ ਲਈ ਯੋਜਨਾਂ ਬਣਾ ਰਹੇ ਹਨ ਅਤੇ ਲਾਗੂ ਵੀ ਕਰ ਰਹੇ ਹਨ।

Advertisements

LEAVE A REPLY

Please enter your comment!
Please enter your name here