ਰੇਲਵੇ ਮੰਡੀ ਸਕੂਲ ਵਿੱਚ ਪਰਾਹਾਰੀ ਕਲੱਬ, ਨਸ਼ਾ ਵਿਰੋਧੀ ਕਲੱਬ ਦਾ ਕੀਤਾ ਗਠਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿੱਚ ਅੱਜ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਅਗਵਾਈ ਵਿੱਚ ਅੱਜ ਪਰਾਹਾਰੀ ਕਲੱਬ ਜੋ ਕਿ ਨਸ਼ਾ ਵਿਰੋਧੀ  ਕਲੱਬ ਹੈ ਦਾ ਗਠਨ ਕੀਤਾ ਗਿਆ ਜਿਸ ਵਿਚ ਨੋਡਲ ਅਫਸਰ ਜੋਗਿੰਦਰ ਕੌਰ ਜੀ ਅਤੇ ਸਰਬਜੀਤ ਕੌਰ ਜੀ ਨਾਲ ਪੱਚੀ ਮੈਂਬਰੀ ਕਮੇਟੀ ਬਣਾਈ ਗਈ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਵਿੱਚੋਂ ਹਰ ਇੱਕ ਜਮਾਤ ਵਿੱਚ ਦੋ ਦੋ ਬੱਚੇ ਲਏ ਗਏ ਜਿਸ ਵਿਚ ਨੇਹਾ, ਪ੍ਰੀਤੀ, ਨਿਕਿਤਾ ਕਲਸੀ, ਮਹਿਕ, ਸਿਮਰਨ, ਰਿੱਕੀ ਅਤੇ ਵੰਸ਼ਿਕਾ ਆਦਿ ਸ਼ਾਮਲ ਹਨ।

Advertisements

ਇਸ ਕਲੱਬ ਦਾ ਮੁੱਖ ਉਦੇਸ਼  ਸਮੇਂ ਸਮੇਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਸਕੂਲ ਦੇ ਕੈਂਪਸ ਦੇ ਅੰਦਰ ਤੇ ਬਾਹਰ ਨਸ਼ਾ ਮੁਕਤ ਵਾਤਾਵਰਣ ਬਣਾਉਣਾ ਹੈ  ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਸਕੂਲ ਦੇ ਬਾਹਰ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਕਾਂ ਦੀ ਵਿਕਰੀ ਦੀ ਮਨਾਹੀ ਹੋਵੇਗੀ । ਇਸ ਸੰਬੰਧੀ ਸਕੂਲ ਦੇ ਮੁੱਖ ਗੇਟ ਦੇ ਬਾਹਰ ਦੀਵਾਰਾਂ ਤੇ ਦਰਸਾ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here