ਵਿਧਾਇਕ ਬਲਕਾਰ ਸਿੰਘ ਨਾਲ ਸ਼ਿਵ ਸੈਨਾ ਆਗੂ ਪਿਆਰਾ ਲਾਲ ਨੇ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਲਕਾ ਕਰਤਾਰਪੁਰ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਬਲਕਾਰ ਸਿੰਘ ਨਾਲ ਓਹਨਾ ਦੇ ਦਫਤਰ ਜਲੰਧਰ ਵਿਖੇ ਸ਼ਿਵ ਸੈਨਾ ਆਗੂ ਪਿਆਰਾ ਲਾਲ ਨੇ ਮੁਲਾਕਾਤ ਕੀਤੀ। ਇਸ ਮੋਕੇ ਪਿਆਰਾ ਲਾਲ ਉਪ ਪ੍ਰਧਾਨ ਪੰਜਾਬ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਨਾਲ ਆਏ ਉਪ ਸੰਗਠਨ ਮੰਤਰੀ ਨੀਰਜ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਵਿਧਾਇਕ ਬਲਕਾਰ ਸਿੰਘ ਨੂੰ ਫੁਲਾ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਤੇ ਪਿਆਰਾ ਲਾਲ ਨੇ ਕਿਹਾ ਕਿ ਸਰਦਾਰ ਬਲਕਾਰ ਸਿੰਘ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ।

Advertisements

ਪੰਜਾਬ ਪੁਲਿਸ ਵਿਚੋ ਬਤੌਰ ਐੱਸ ਪੀ ਰਿਟਾਇਰ ਹੋਣ ਤੋਂ ਬਾਦ ਸਿਆਸਤ ਵਿੱਚ ਆਉਣਾ ਅਤੇ ਹਲਕਾ ਕਰਤਾਰਪੁਰ ਤੋਂ ਪਹਿਲੀ ਵਾਰ ਵੱਡੇ ਬਹੁਮਤ ਨਾਲ ਜਿਤਨਾ ਦਰਸਾਂਦਾ ਹੈ ਕੀ ਸਰਦਾਰ ਬਲਕਾਰ ਸਿੰਘ ਦਾ ਲੋਕਾਂ ਨਾਲ ਅਥਾਹ ਪਿਆਰ ਅਤੇ ਵਿਸ਼ਵਾਸ਼ ਬਣਿਆ ਹੋਇਆ ਹੈ। ਜਿਹਨਾਂ ਅਪਣੀ ਨੌਕਰੀ ਦੌਰਾਨ ਲੋਕਾਂ ਵਿਚ ਇਹ ਸਭ ਕੁਝ ਬਣਾਇਆ ਹੈ। ਪਿਆਰਾ ਲਾਲ ਨੇ ਦੱਸਿਆ ਕਿ ਵਿਧਾਇਕ ਸਾਹਿਬ ਨਾਲ ਮੁਲਾਕਤ ਬਹੁਤ ਹੀ ਖੁਸ਼ ਨੁਮਾ ਮਾਹੌਲ ਵਿੱਚ ਹੋਈ ਅਤੇ ਬਲਕਾਰ ਸਿੰਘ ਜੀ ਨੂੰ ਓਹਨਾ ਦੇ ਵਿਧਾਇਕ ਬਣਨ ਦੀ ਮੁਬਾਰਕ ਬਾਦ ਦਿੱਤੀਆਂ।

LEAVE A REPLY

Please enter your comment!
Please enter your name here