9 ਅਪ੍ਰੈਲ ਨੂੰ ਨੇਤਰਦਾਨ ਸੰਸਥਾ ਦੀ ਵੈੱਬਸਾਈਟ ਨੂੰ ਸੌਧ ਕੇ ਨਵੇਂ ਰੂਪ ਵਿੱਚ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ: ਮਨਮੋਹਨ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਇਕੱਤਰਤਾ ਸੰਸਥਾ ਦੇ ਪ੍ਰਧਾਨ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਬੈਠਕ ਹੋਈ। ਕਰੋਨਾ ਕਾਲ ਤੋਂ ਬਾਅਦ ਹੋਈ ਇਸ ਇਕੱਤਰਤਾ ਵਿੱਚ ਸੰਸਥਾ ਦੁਬਾਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੁਬਾਰਾ ਹੁਲਾਰਾ ਦੇਣ ਤੇ ਜੋਰ ਦਿੱਤਾ ਗਿਆ। ਸੰਸਥਾ ਦੀ ਵੈੱਬਸਾਈਟ ਨੂੰ ਸੌਧ ਕੇ ਨਵੇਂ ਰੂਪ ਵਿੱਚ ਪੇਸ਼ ਕਰਨ ਦੇ ਵਿਚਾਰ ਤਹਿਤ ਪ੍ਰਧਾਨ ਜੀ ਨੇ ਜਾਣਕਾਰੀ ਦਿੱਤੀ ਕਿ 9 ਅਪ੍ਰੈਲ਼ ਦਿਨ ਸ਼ਨੀਵਾਰ ਨੂੰ ਵੈੱਬਸਾਈਟ ਦੇ ਨਵੇਂ ਸੌਧੇ ਹੋਏ ਰੂਪ ਨੂੰ ਬ੍ਰਹਮ ਸ਼ੰਕਰ ਜਿੰਪਾ ਜਲ ਸਰੋਤ ਅਤੇ ਮਾਲ ਵਿਭਾਗ ਮੰਤਰੀ ਪੰਜਾਬ, ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਸਵੇਰੇ 11 ਵਜੇ ਲੋਕ ਅਰਪਣ ਕਰਨਗੇ। ਸੰਸਥਾ ਵਲੋਂ ਇਲਾਕੇ ਦੀਆ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ।

Advertisements

ਇਸ ਦੌਰਾਨ ਪ੍ਰੌ. ਬਹਾਦਰ ਸਿੰਘ ਸੁਨੇਤ, ਬਲਜੀਤ ਸਿੰਘ ਪਨੇਸਰ, ਡਾ. ਗੁਰਬਖ਼ਸ਼ ਸਿੰਘ, ਇੰਜ ਜਸਵੀਰ ਸਿੰਘ, ਸੁਰੇਸ਼ ਕਪਾਟੀਆ, ਪ੍ਰੇਮ ਸੈਣੀ, ਮੈਡਮ ਸੰਤੋਸ਼ ਸੈਣੀ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਸਿੱਧੂ ਹਾਜਰ ਸਨ। ਇਸ ਸਹਿਮਤੀ ਕਰ ਵੱਲੋਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਅਤੇ ਮੌਜੂਦਾ ਜਲ ਸਰੋਤ ਅਤੇ ਮਾਲ ਵਿਭਾਗ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਦਾ ਹੁਸ਼ਿਆਰਪੁਰ ਦੇ ਪੀਡਬਲਯੂਡੀ ਰੈਸਟ ਹਾਉਸ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਜਿੱਥੇ ਮੰਤਰੀ ਜੀ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾਂ ਕੀਤੀ ਉੱਥੇ ਹੀ ਸੰਸਥਾ ਨੂੰ ਹਰ ਤਰਾਂ ਦੀ ਸਹਾਇਤਾ ਦਾ ਵੀ ਭਰੋਸਾ ਦਿੱਤਾ ਤਾਂ ਜੋ ਨੇਤਰਹੀਣਾ ਦੀ ਜਿੰਦਗੀ ਵਿੱਚ ਰੋਸ਼ਨੀ ਭਰੀ ਜਾ ਸਕੇ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਸਮੁੱਚੀ ਟੀਮ ਨੇ ਮੰਤਰੀ ਜੀ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here