ਬਾਲ ਭਲਾਈ ਕਮੇਟੀ ਕਰ ਰਹੀ ਗੁੰਮਸ਼ੁਦਾ ਬੱਚਿਆਂ ਦੇ ਪਰਿਵਾਰ ਨੂੰ ਲੱਭਣ ਦਾ ਉਪਰਾਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਲ ਭਲਾਈ ਕਮੇਟੀ, ਹੈਦਰਾਬਾਦ ਵਲੋਂ ਪੰਜਾਬ ਦੇ ਲੁਧਿਆਣਾ ਜ਼ਿਲੇ ਨਾਲ ਸਬੰਧਤ ਦੋ ਬੱਚੇ ਦੀਪਕ ਅਤੇ ਵਿਕਾਸ, ਉਮਰ ਤਕਰੀਬਨ 5 ਸਾਲ ਅਤੇ 6 ਸਾਲ ਜੋ ਕਿ ਘਰ ਤੋਂ ਦੌੜ ਕੇ ਰੇਲਗੱਡੀ ਵਿੱਚ ਚੜ ਗਏ ਅਤੇ ਹੈਦਰਾਬਾਦ ਪਹੁੰਚ ਗਏ, ਜਿਨਾਂ ਨੂੰ ਹੈਦਰਾਬਾਦ ਪੁਲਿਸ ਨੇ ਪਕੜ ਕੇ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਕੋਲ ਪੇਸ਼ ਕੀਤਾ। ਇਹ ਬੱਚੇ ਤਕਰੀਬਨ 6 ਮਹੀਨੇ ਚਿਲਡਰਨ ਹੋਮ ਫਾਰ ਬੁਆਇਜ਼, ਹੈਦਰਾਬਾਦ ਰਹੇ।

Advertisements

ਪੰਜਾਬ ਦੇ ਇਸ ਤਰਾਂ ਦੇ ਬੱਚਿਆਂ ਦਾ ਪ੍ਰਾਪਤੀ ਸੈਂਟਰ, ਹੁਸ਼ਿਆਰਪੁਰ ਹੋਣ ਕਾਰਨ ਇਨਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ, ਜਿਨਾਂ ਵਲੋਂ ਇਨਾਂ ਬੱਚਿਆਂ ਨੂੰ ਫਿਲਹਾਰ ਹੁਸ਼ਿਆਰਪੁਰ ਦੇ ਸਰਕਾਰੀ ਹੋਮ ਵਿਖੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ, ਬਾਲ ਭਲਾਈ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਸੇਠੀ, ਰਸ਼ਪਾਲ ਸਿੰਘ, ਸ਼ਾਲਨੀ ਗੁਪਤਾ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫੋਟੋ ਵਿੱਚ ਦਿਸਦੇ ਬੱਚੇ ਜਿਸ ਕਿਸੇ ਦੇ ਵੀ ਹਨ ਜਾਂ ਕਿਸੇ ਨੂੰ ਵੀ ਇਨਾਂ ਦੇ ਮਾਤਾ-ਪਿਤਾ ਬਾਰੇ ਸੂਚਨਾ ਮਿਲੇ ਉਹ ਬਾਲ ਭਲਾਈ ਕਮੇਟੀ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦੇ ਦਫ਼ਤਰ ਫੋਨ ਨੰਬਰ 01882-236063 ‘ਤੇ ਸੰਪਰਕ ਕਰ ਸਕਦੇ ਹਨ।

ਇਸ ਮੌਕੇ ‘ਤੇ ਬਾਲ ਭਲਾਈ ਕਮੇਟੀ ਦੇ ਮੈਂਬਰ ਨਾਲੰਦਾ ਸਰੋਆ ਵਲੋਂ ਬੱਚਿਆਂ ਦੀ ਕਾਊਂਸਲਿੰਗ ਵੀ ਕੀਤੀ ਗਈ, ਜਿਸ ਵਲੋਂ ਬੱਚਿਆਂ ਨੇ ਆਪਣੇ ਘਰ ਦਾ ਪਤਾ ਖੰਨਾ ਜ਼ਿਲਾ ਲੁਧਿਆਣਾ ਵਿਖੇ ਰੇਲਵੇ ਟਰੈਕ ਕੋਲ ਦੱਸਿਆ ਹੈ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਤੋਂ ਇਲਾਵਾ ਹੈਦਰਾਬਾਦ ਤੋਂ ਬੱਚਿਆਂ ਨਾਲ ਆਏ ਪੁਲਿਸ ਵਿਭਾਗ ਦੇ ਕਰਮਚਾਰੀ, ਸੁਪਰਡੈਂਟ ਚਿਲਡਰਨ ਹੋਮ ਫਾਰ ਬੁਆਇਜ ਹੁਸ਼ਿਆਰਪੁਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here