ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਵਲੋਂ “ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।।” ਸ਼ਬਦ ਦਾ ਪੋਸਟਰ ਕੀਤਾ ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਵਲੋਂ ਬੀਬੀ ਅਮਨਜੋਤ ਕੌਰ, ਬੀਬੀ ਅਨਮੋਲਪ੍ਰੀਤ ਕੌਰ ਭਟੋਲੀਆਂ ਵਾਲਿਆਂ ਦੇ ਜਥੇ ਵਲੋਂ ਗਾਇਨ ਕੀਤਾ ਹੋਇਆ ਸ਼ਬਦ “ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।।” ਦਾ ਪੋਸਟਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਭਟੋਲੀਆਂ ਵਿਖੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦਾ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਾਮ ਸਮੇਂ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਵਲੋਂ ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ, ਭਾਈ ਜਸਬੀਰ ਸਿੰਘ ਭਟੋਲੀਆਂ, ਭਾਈ ਗੁਰਪ੍ਰੀਤ ਸਿੰਘ ਕੰਧਾਲਾ, ਭਾਈ ਦਲਜੀਤ ਸਿੰਘ ਕੰਧਾਲਾ ਦੇ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਬੀਬੀ ਅਮਨਜੋਤ ਕੌਰ, ਬੀਬੀ ਅਨਮੋਲਪ੍ਰੀਤ ਕੌਰ ਭਟੋਲੀਆਂ ਵਾਲਿਆਂ ਦੇ ਜਥੇ ਵਲੋਂ “ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।।” ਸ਼ਬਦ ਦਾ ਗਾਇਨ ਕੀਤਾ ਗਿਆ।

Advertisements

ਇਸ ਸਮੇਂ ਭਾਈ ਗੁਰਮੁਖ ਸਿੰਘ ਕੰਧਾਲਾ, ਭਾਈ ਜਸਬੀਰ ਸਿੰਘ ਭਟੋਲੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਨੰਗਲ ਈਸ਼ਰ ਮਿਊਜ਼ਿਕ ਬੈਨਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਸਮੂਹ ਜਥਿਆਂ ਵੱਲੋਂ ਸ਼ਬਦ “ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।।” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਸ ਅਮਰੀਕ ਸਿੰਘ ਕਬੀਰਪੁਰ ਵਲੋਂ ਬਾਖੂਬੀ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਇਸ ਸ਼ਬਦ ਦੇ ਪ੍ਰੋਡਿਊਸਰ ਰਾਜਵਿੰਦਰ ਕੇ ਨੀਰੂ ਹਨ, ਇਸ ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਸਦਾ ਮੀਡੀਆ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੇ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ। ਇਸ ਸਮੇਂ ਸੰਗਤਾਂ ਵਿੱਚ ਪ੍ਰਧਾਨ ਬਲਦੇਵ ਸਿੰਘ, ਸ ਬਲਦੇਵ ਸਿੰਘ(ਬਿੱਲੂ), ਸ ਅਜੈਬ ਸਿੰਘ, ਸਰਪੰਚ ਸ ਹਰਮੋਹਿੰਦਰ ਸਿੰਘ, ਬੀਬੀ ਮਨਜੀਤ ਕੌਰ, ਬੀਬੀ ਸੀਤਲ ਕੌਰ, ਬੀਬੀ ਹਰਬੰਸ ਕੌਰ, ਆਦਿ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

LEAVE A REPLY

Please enter your comment!
Please enter your name here