ਜੀ.ਐਸ.ਟੀ. ਵਿਭਾਗ ਨੇ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚਣ ਵਾਲੀ ਗੜ੍ਹਸ਼ੰਕਰ ਦੀ ਇਕ ਫਰਮ ’ਤੇ ਕੀਤੀ ਕਾਰਵਾਈ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਹਾਇਕ ਕਮਿਸ਼ਨਰ ਸਟੇਟ ਟੈਕਸ ਸ਼ਾਇਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹੇ ਵਿਚ ਕੁਝ ਕਿਤਾਬਾਂ ਦੀਆਂ ਦੁਕਾਨਾਂ ਵਲੋਂ ਬਿਨ੍ਹਾਂ ਬਿੱਲ ਦੇ ਵਾਧੂ ਚਾਰਜ ਕਰਕੇ ਆਮ ਲੋਕਾਂ ਨੂੰ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇਸ ਸੰਦਰਭ ਵਿਚ ਜੀ.ਐਸ.ਟੀ. ਵਿਭਾਗ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਵਿਚ ਕਿਤਾਬਾਂ ਦੀ ਇਕ ਰਜਿਸਟਰਡ ਫਰਮ ਮੈਸ ਬੁੱਕ ਮਾਰਟ ਦੀ ਚੈਕਿੰਗ ਲਈ ਸਟੇਟ ਟੈਕਸ ਅਧਿਕਾਰੀ ਨੀਤਿਕਾ ਅਗਰਵਾਲ ਤੇ ਸੰਦੀਪ ਕੁਮਾਰ ਨੂੰ ਭੇਜਿਆ ਗਿਆ ਸੀ।

Advertisements

ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਇਸ ਫਰਮ ਵਲੋਂ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ ਜੋ ਕਿ ਜੀ.ਐਸ.ਟੀ. ਐਕਟ 2017 ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਸ ਫਰਮ ਦੀ ਬੁਕਸ ਆਫ਼ ਅਕਾਊਂਟ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੀ.ਐਸ.ਟੀ. ਐਕਟ ਅਨੁਸਾਰ ਬਣਦਾ ਟੈਕਸ ਤੇ ਪੈਨਲਟੀ ਸਬੰਧਤ ਫਰਮ ਤੋਂ ਵਸੂਲੀ ਜਾਵੇਗੀ।

LEAVE A REPLY

Please enter your comment!
Please enter your name here