ਬੰਗਲੌਰ ਵਿੱਚ 6 ਸਕੂਲਾਂ ਨੂੰ ਬੰਬ ਨਾਲ ਉਡਾਂ ਦੇਣ ਦੀ ਮਿਲੀ ਧਮਕੀ, ਪੁਲਿਸ ਨੇ ਖਾਲੀ ਕਰਵਾਏ ਸਕੂਲ

ਬੰਗਲੌਰ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿੱਚ ਵੱਖ-ਵੱਖ ਈਮੇਲ ਆਈਡੀ ਰਾਹੀ 6 ਸਕੂਲਾਂ ਨੂੰ ਬੰਬ ਨਾਲ ਉਡਾਂ ਦੇਣ ਦੀ ਧਮਕੀ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਬੈਂਗਲੁਰੂ ਈਸਟ ਵਿੱਚ ਡੀਪੀਐਸ, ਮਹਾਦੇਵਪੁਰਾ ਵਿੱਚ ਗੋਪਾਲਨ ਇੰਟਰਨੈਸ਼ਨਲ ਸਕੂਲ, ਮਰਾਠਾਹੱਲੀ ਵਿੱਚ ਨਿਊ ਅਕੈਡਮੀ ਸਕੂਲ, ਗੋਵਿੰਦਪੁਰਾ ਵਿੱਚ ਇੰਡੀਅਨ ਪਬਲਿਕ ਸਕੂਲ, ਹੇਨੂਰ ਵਿੱਚ ਸੇਂਟ ਵਿਨਸੈਂਟ ਪਾਲ ਸਕੂਲ ਅਤੇ ਏਬੇਂਜ਼ਰ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ। ਧਮਕੀ ਮਿਲਣ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

Advertisements

ਸਥਾਨਿਕ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ-ਪੜਤਾਂਲ ਕੀਤੀ ਜਾ ਰਹੀ ਹੈ। ਧਮਕੀ ਭਰੀ ਈਮੇਲ ‘ਚ ਲਿਖਿਆ ਸੀ, ‘ਤੁਹਾਡੇ ਸਕੂਲ ‘ਚ ਬਹੁਤ ਸ਼ਕਤੀਸ਼ਾਲੀ ਬੰਬ ਲਾਇਆ ਗਿਆ ਹੈ। ਯਾਦ ਰੱਖੋ ਕਿ ਇਹ ਕੋਈ ਮਜ਼ਾਕ ਨਹੀਂ ਹੈ। ਸਕੂਲ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਬੰਬ ਹੈ। ਤੁਰੰਤ ਪੁਲਿਸ ਨੂੰ ਕਾਲ ਕਰੋ। ਤੁਹਾਡੀ ਜ਼ਿੰਦਗੀ ਸਮੇਤ ਸੈਂਕੜੇ ਜ਼ਿੰਦਗੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਦੇਰ ਨਾ ਕਰੋ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ!’

LEAVE A REPLY

Please enter your comment!
Please enter your name here