
ਜ਼ੀਰਕਪੁਰ (ਦ ਸਟੈਲਰ ਨਿਊਜ਼)। ਜ਼ੀਰਕਪੁਰ ਅਧੀਨ ਪੈਂਦੇ ਦਿਆਲਪੁਰਾ ਦੇ ਗੋਦਾਮ ਇਲਾਕੇ ਵਿੱਚ ਇਕ ਦੁਖਦਾਇਕ ਹਾਦਸਾ ਵਾਪਰਿਆ। ਜਿਥੇ ਟਰੱਕ ਡਰਾਈਵਰ ਦੀ ਲਾਪਰਵਾਹੀ ਕਰਕੇ ਫੈਕਟਰੀ ਵਿਚ ਕੰਮ ਕਰਨ ਵਾਲੀ ਔਰਤ ਦੀ ਮੌਤ ਹੋ ਗਈ। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਮ੍ਰਿਤਕਾ ਦੀ ਪਹਿਚਾਣ ਨੂਰਜਹਾਂ ਵਜੋਂ ਹੋਈ ਹੈ, ਜੋ ਕਿ ਚਾਰ ਬੱਚਿਆਂ ਦੀ ਮਾਂ ਹੈ।

ਚਸ਼ਮਦੀਦਾਂ ਅਨੁਸਾਰ ਟਰੱਕ ਡਰਾਈਵਰ ਫੈਕਟਰੀ ਦੇ ਅੰਦਰ ਸਾਮਾਨ ਉਤਾਰ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕਾਂ ਨੇ ਦੇਖਿਆ ਤਾਂ ਟਰੱਕ ਪਹਿਲਾਂ ਹੀ ਔਰਤ ਦੇ ਉੱਪਰੋਂ ਲੰਘ ਚੁੱਕਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਰਾਈਵਰ ਦੇ ਨਾਲ ਕੋਈ ਸਹਾਇਕ ਜਾਂ ਕੰਡਕਟਰ ਨਹੀਂ ਸੀ ਜੋ ਉਸ ਨੂੰ ਰਸਤਾ ਦਿਖਾ ਸਕੇ। ਇਸ ਲਾਪਰਵਾਹੀ ਕਾਰਨ ਔਰਤ ਟਰੱਕ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਦਰੜੀ ਗਈ।
ਜ਼ਖਮੀ ਔਰਤ ਲਗਭਗ ਇੱਕ ਘੰਟੇ ਤੱਕ ਘਟਨਾ ਸਥਾਨ ‘ਤੇ ਤੜਫਦੀ ਰਹੀ। ਮੌਜੂਦ ਗੋਦਾਮ ਸੰਚਾਲਕਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜੇ ਉਸਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹ ਬਚ ਸਕਦੀ ਸੀ, ਪਰ ਬਦਕਿਸਮਤੀ ਨਾਲ, ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਰੋਸ ਫੈਲ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।












